ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਲਈ ਮਮਤਾ ਕਰੇਗੀ TMC ਦੇ ਪ੍ਰਚਾਰ ਮੁਹਿੰਮ ਦੀ ਅਗਵਾਈ

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ’ਤੇ 30 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਪਾਰਟੀ ਦੇ ਸਟਾਰ ਪ੍ਰਚਾਰਕਾਂ ’ਚ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਅਤੇ ਭਾਜਪਾ ਛੱਡ ਟੀ. ਐੱਮ. ਸੀ. ’ਚ ਸ਼ਾਮਲ ਹੋਏ ਬਾਬੁਲ ਸੁਪੀਓ ਦੇ ਨਾਂ ਸੂਚੀ ’ਚ ਸ਼ਾਮਲ ਨਹੀਂ ਹਨ। ਉੱਥੇ ਹੀ ਭਾਜਪਾ ਦੇ ਪ੍ਰਚਾਰਕਾਂ ਦੀ ਸੂਚੀ ਵਿਚ ਪ੍ਰਮੁੱਖ ਰਾਸ਼ਟਰੀ ਨੇਤਾਵਾਂ ਦੇ ਨਾਂ ਹਨ।
ਜ਼ਿਕਰਯੋਗ ਹੈ ਕਿ ਨੁਸਰਤ ਜਹਾਂ, ਜਿਨ੍ਹਾਂ ਨੇ ਮਾਰਚ-ਅਪ੍ਰੈਲ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਲਈ ਸਰਗਰਮ ਰੂਪ ਨਾਲ ਪ੍ਰਚਾਰ ਕੀਤਾ ਸੀ ਅਤੇ ਹਾਲ ਹੀ ਵਿਚ ਸੰਪੰਨ ਭਵਾਨੀਪੁਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਪਾਰਟੀ ’ਚ ਸ਼ਾਮਲ ਹੋਏ ਭਾਜਪਾ ਦੀ ਉਨ੍ਹਾਂ ਦੀ ਪੁਰਾਣੀ ਦੋਸਤ ਪਿ੍ਰਅੰਕਾ ਟਿਬਰੇਵਾਲ ਖ਼ਿਲਾਫ਼ ਪ੍ਰਚਾਰ ਕਰਨ ਦੀ ਸ਼ਰਮਿੰਦਗੀ ਤੋਂ ਬਚਾਉਣ ਦੀ ਬੇਨਤੀ ਕਰਨ ਵਾਲੇ ਬਾਬੁਲ ਸੁਪਰੀਓ ਦੇ ਨਾਂ ਟੀ. ਐੱਮ. ਸੀ. ਸੂਚੀ ’ਚ ਸ਼ਾਮਲ ਨਹੀਂ ਹਨ।
ਓਧਰ ਭਾਜਪਾ ਦੇ ਪ੍ਰਚਾਰਕਾਂ ਦੀ ਸੂਚੀ ’ਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਬਿਹਾਰ ਤੋਂ ਸੰਸਦ ਮੈਂਬਰ ਗਿਰੀਰਾਜ ਸਿੰਘ ਦੇ ਨਾਂ ਸੂਬੇ ਦੇ ਬਾਹਰ ਦਿੱਗਜ਼ ਨੇਤਾਵਾਂ ਦੇ ਨਾਂ ਸ਼ਾਮਲ ਹਨ। ਵਿਧਾਨ ਸਭਾ ਚੋਣਾਂ ਲਈ ਪੱਛਮੀ ਬੰਗਾਲ ਤੋਂ ਬਾਹਰ ਕਈ ਪ੍ਰਚਾਰਕਾਂ ਨੂੰ ਸ਼ਾਮਲ ਕਰਨ ਵਾਲੀ ਭਾਜਪਾ ਆਪਣੇ ਪ੍ਰਦੇਸ਼ ਪ੍ਰਧਾਨ ਸੁਕਾਂਤ ਮਜੂਮਦਾਰ, ਰਾਸ਼ਟਰੀ ਉੱਪ ਪ੍ਰਧਾਨ ਦਿਲੀਪ ਘੋਸ਼, ਸੂਬਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੁ ਅਧਿਕਾਰੀ, ਕੇਂਦਰੀ ਮੰਤਰੀ ਅਤੇ ਉੱਤਰ ਬੰਗਾਲ ਦੇ ਸੰਸਦ ਜਾਨ ਬਾਰਲਾ ਅਤੇ ਨਿਸਿਥ ਪ੍ਰਮਾਣਿਕ ਸਮੇਤ ਹੋਰ ਸਥਾਨਕ ਨੇਤਾਵਾਂ ’ਤੇ ਭਰੋਸਾ ਕਰ ਰਹੀ ਹੈ।