ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਆਨ ਖ਼ਾਨ ਨੂੰ ਇੱਕ ਕਰੂਜ਼ ‘ਚ ਚੱਲ ਰਹੀ ਡਰੱਗ ਪਾਰਟੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਤੇ ਹਫ਼ਤੇ ਦੇਰ ਰਾਤ ਮੁੰਬਈ ਤੋਂ ਗੋਆ ਜਾ ਰਹੀ ਇੱਕ ਕਰੂਜ਼ ‘ਤੇ ਨੈਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਛਾਪੇਮਾਰੀ ਕੀਤੀ ਜਿਥੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਡਰੱਗਜ਼ ਬਰਾਮਦ ਹੋਇਆਂ।
ਇਸ ਪਾਰਟੀ ‘ਚ ਆਰੀਆਨ ਵੀ ਮੌਜੂਦ ਸੀ। NCB ਨੇ ਆਰੀਆਨ ਸਮੇਤ ਹੋਰ ਦੋ ਹੋਰ ਲੋਕਾਂ ਨੂੰ ਡਰੱਗਜ਼ ਦੇ ਮਾਮਲੇ ‘ਚ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ। ਇਨ੍ਹਾਂ ‘ਚ ਆਰੀਆਨ ਖ਼ਾਨ, ਉਸ ਦੇ ਦੋਸਤ ਅਰਬਾਜ਼ ਮਰਚੈਂਟ ਤਏ ਮੁਨਮੁਨ ਧਮੇਚਾ ਦੇ ਨਾਂ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਨੁਪੁਰ ਸਾਰਿਕਾ, ਇਸਮਿਤ ਸਿੰਘ, ਮੋਹਕ ਜਾਇਸਵਾਲ, ਵਿਕ੍ਰਾਂਤ ਛੋਕਰ, ਗੋਮਿਤ ਚੋਪੜਾ ਕੋਲੋਂ ਵੀ NCB ਨੇ ਪੁੱਛਗਿੱਛ ਕੀਤੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ‘ਤੇ ਸ਼ਾਹਰੁਖ਼ ਖ਼ਾਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਆਰੀਆਨ ਨੂੰ ਡਰੱਗਸ ਲੈਣ ਦੀ ਖੁੱਲ੍ਹੀ ਛੋਟ ਦਿੰਦਾ ਨਜ਼ਰ ਆ ਰਿਹਾ ਹੈ।
ਇਹ ਵੀਡੀਓ ਓਦੋਂ ਦੀ ਹੈ ਜਦੋਂ ਸ਼ਾਹਰੁਖ਼ ਅਤੇ ਗੌਰੀ ਆਪਣੇ ਪਹਿਲੇ ਬੇਟੇ ਆਰੀਆਨ ਖ਼ਾਨ ਦੇ ਮਾਤਾ-ਪਿਤਾ ਬਣੇ ਸਨ। ਸਿਮੀ ਗਰੇਵਾਲ ਨੇ ਆਪਣੇ ਇੱਕ ਸ਼ੋਅ ‘ਚ ਸ਼ਾਹਰੁਖ਼ ਨੂੰ ਆਪਣੇ ਪੁੱਤਰ ਦੀ ਪਰਵਰਿਸ਼ ‘ਤੇ ਸਵਾਲ ਕੀਤਾ ਸੀ। ਓਦੋਂ ਉਸ ਨੇ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਉਹ ਸਭ ਕੁੱਝ ਕਰੇ ਜੋ ਉਹ ਆਪਣੇ ਟੀਨੇਜ ਦਿਨਾਂ ‘ਚ ਨਹੀਂ ਸੀ ਕਰ ਸਕਿਆ।
ਸਿਮੀ ਸ਼ਾਹਰੁਖ਼ ਨੂੰ ਕਹਿੰਦੀ ਹੈ, ”ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਬੇਟੇ ਨੂੰ ਵਿਗਾੜ ਦਿਓਗੇ।”ਇਸ ‘ਤੇ ਸ਼ਾਹਰੁਖ਼ ਕਹਿੰਦੈ, ”ਨਹੀਂ ਨਹੀਂ, ਅਜਿਹਾ ਕੁੱਝ ਨਹੀਂ, ਮੈਂ ਉਸ ਨੂੰ ਕਿਹਾ ਹੈ ਕਿ ਜਦੋਂ ਉਹ 3-4 ਮਹੀਨਿਆਂ ਦਾ ਹੋ ਜਾਵੇਗਾ ਤਾਂ ਉਹ ਲੜਕੀਆਂ ਦੇ ਪਿੱਛੇ ਭੱਜ ਸਕਦਾ ਹੈ, ਡਰੱਗਜ਼ ਲੈ ਸਕਦਾ ਹੈ ਅਤੇ ਸੈੱਕਸ ਕਰ ਸਕਦਾ ਹੈ। ਜੇਕਰ ਉਹ ਇਹ ਸਭ ਜਲਦੀ ਸ਼ੁਰੂ ਕਰੇ ਤਾਂ ਹੋਰ ਵੀ ਵਧੀਆ ਹੋਵੇਗਾ।”
ਅੱਗੇ ਸ਼ਾਹਰੁਖ਼ ਨੇ ਕਿਹਾ ਕਿ ਆਰੀਆਨ ਇੱਕ ਵਿਗੜਿਆ ਬੱਚਾ ਜ਼ਰੂਰ ਹੋਵੇਗਾ, ਪਰ ਜੇਕਰ ਉਹ ਚੰਗਾ ਲੜਕਾ ਨਿਕਲਿਆ ਤਾਂ ਉਹ ਉਸ ਨੂੰ ਘਰੋਂ ਬਾਹਰ ਕੱਢ ਦੇਵੇਗਾ। ਸ਼ਾਹਰੁਖ਼ ਇਹ ਵੀ ਕਹਿੰਦੈ ਕਿ ਉਹ ਆਰੀਆਨ ਦੇ ਖਲਿਾਫ਼ ਆਪਣੇ ਕੋ-ਸਟਾਰਜ਼ ਤੋਂ ਸ਼ਿਕਾਇਤ ਚਾਹੁੰਦੇ ਹੈ ਜਿਨ੍ਹਾਂ ਦੀਆਂ ਬੇਟੀਆਂ ਹਨ।
ਸ਼ਾਹਰੁਖ਼ ਵਲੋਂ ਮਜ਼ਾਕ ‘ਚ ਆਖੀਆਂ ਗਈਆਂ ਉਹ ਗੱਲਾਂ ਹੁਣ ਉਸ ਖ਼ਿਲਾਫ਼ ਵਾਇਰਲ ਹੋ ਰਹੀ ਹੈ। ਡਰੱਗਜ਼ ਕੇਸ ‘ਚ ਆਰੀਆਨ ਦਾ ਨਾਂ ਆਉਣ ਤੋਂ ਪਹਿਲਾਂ ਉਹ ਫ਼ੇਕ MMS ਵੀਡੀਓਜ਼ ਅਤੇ ਡੇਟਿੰਗ ਨੂੰ ਲੈ ਕੇ ਵੀ ਵਿਵਾਦ ‘ਚ ਆ ਚੁੱਕਾ ਹੈ। ਅਜਿਹੇ ‘ਚ ਲੋਕ ਅਦਾਕਾਰ ਦੀ ਉਸ ਪੁਰਾਣੀ ਵੀਡੀਓ ‘ਤੇ ਰੱਜ ਕੇ ਚੁਟਕੀ ਲੈ ਰਹੇ ਹਨ।