ਔਕਲੈਂਡ – ਨਿਊ ਜ਼ੀਲੈਂਡ ਦੀ ਮਹਿਲਾ ਆਲਰਾਊਂਡਰ ਐਨਾ ਪੀਟਰਸਨ ਨੇ ਲਗਭਗ 10 ਸਾਲ ਦੇ ਕ੍ਰਿਕਟ ਕਰੀਅਰ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਪੀਟਰਸਨ ਨੇ ਘਰੇਲੂ ਕ੍ਰਿਕਟ ‘ਚ ਆਕਲੈਂਡ ਹਾਰਟਸ ਦੀ ਨੁਮਾਇੰਦਗੀ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ ਜਦਕਿ ਨੌਰਥ ਹਾਰਬਰ ਰਗਬੀ ‘ਚ ਮਹਿਲਾਵਾਂ ਅਤੇ ਲੜਕੀਆਂ ਲਈ ਰਗਬੀ ਮੈਨੇਜਰ ਦੇ ਤੌਰ ‘ਤੇ ਕੰਮ ਵੀ ਕੀਤਾ ਹੈ। ਇੰਗਲੈਂਡ ਖ਼ਿਲਾਫ਼ 2012 ‘ਚ ਆਪਣਾ ਡੈਬਿਊ ਕਰਨ ਤੋਂ ਬਾਅਦ ਐਨਾ ਨੇ 64 ਮੌਕਿਆਂ ‘ਤੇ ਨਿਊ ਜ਼ੀਲੈਂਡ ਦੀ ਨੁਮਾਇੰਦਗੀ ਕੀਤੀ।
ਉਸ ਨੇ ਅਧਿਕਾਰਿਕ ਰੀਲੀਜ਼ ‘ਚ ਕਿਹਾ, ”ਮੈਨੂੰ ਵ੍ਹਾਈਟ ਫ਼ਨਰਜ਼ ਲਈ ਖੇਡਣ ਤੇ ਨਿਊ ਜ਼ੀਲੈਂਡ ਦੀ ਨੁਮਾਇੰਦਗੀ ਕਰਨ ਦੇ ਹਰ ਮਿੰਟ ਨਾਲ ਪਿਆਰ ਹੈ। ਮੇਰੇ ਪਰਿਵਾਰ, ਦੋਸਤਾਂ, ਕੋਚਾਂ, ਟੀਮ ਦੇ ਸਾਥੀਆਂ ਤੇ ਉਨ੍ਹਾਂ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਪੂਰੇ ਕੌਮਾਂਤਰੀ ਕਰੀਅਰ ‘ਚ ਮੇਰੀ ਮਦਦ ਕੀਤੀ।”ਉਸ ਨੇ ਅੱਗੇ ਕਿਹਾ, ”ਵ੍ਹਾਈਟ ਫ਼ਨਰਜ਼ ਦਾ ਇੱਕ ਵਿਸ਼ੇਸ਼ ਟੀਮ ਸਭਿਆਚਾਰ ਹੈ ਅਤੇ ਮੈਨੂੰ ਟੀਮ ਨਾਲ ਉਮਰ ਭਰ ਲਈ ਸਬੰਧ ਬਣਾਉਣ ਦਾ ਮੌਕਾ ਮਿਲਿਆ। ਮੈਂ ਦੁਨੀਆ ਭਰ ਦੇ ਖਿਡਾਰੀਆਂ ਨੂੰ ਮਿਲਣ ਅਤੇ ਮੁਕਾਬਲੇਬਾਜ਼ੀ ਕਰਨ ਦਾ ਵੀ ਆਨੰਦ ਮਾਣਿਆ।”