ਸਾਊਥ ਫ਼ਲਿਮ ਇੰਡਸਟਰੀ ਦੇ ਵੱਡੇ ਸਿਤਾਰਿਆਂ ‘ਚ ਸਾਮਿਲਾ ਸਮੈਂਥਾ ਅਤੇ ਨਾਗਾ ਚੈਤਨਿਆ ਦੀ ਵਿਆਹੁਤਾ ਜ਼ਿੰਦਗੀ ‘ਚ ਭੁਚਾਲ ਆ ਗਿਆ ਹੈ। ਕਈ ਵਾਇਰਲ ਖ਼ਬਰਾਂ ਦੌਰਾਨ ਹੁਣ ਦੋਹਾਂ ਨੇ ਆਪਣੇ ਰਿਸ਼ਤੇ ਦਾ ਸੱਚ ਔਫ਼ੀਸ਼ਲ ਕਰ ਦਿੱਤਾ ਹੈ। ਸਮੈਂਥਾਅ ਤੇ ਨਾਗਾ ਵੱਖ ਹੋ ਰਹੇ ਹਨ। ਨਾਗਾ ਤੇ ਸਮੈਂਥਾ ਨੇ ਆਪਣੇ-ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਆਪਣਾ ਵਿਆਹ ਟੁੱਟਣ ਦੀ ਖ਼ਬਰ ਸਾਂਝੀ ਕੀਤੀ ਹੈ। ਸਮੈਂਥਾ ਨੇ ਆਪਣੇ ਬਿਆਨ ‘ਚ ਲਿਖਿਆ, ”ਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੈਂ ਅਤੇ ਚੈਤਨਿਆ ਨੇ ਬਤੌਰ ਪਤੀ ਪਤਨੀ ਆਪਣੇ ਰਸਤੇ ਵੱਖ ਕਰਨ ਦਾ ਫ਼ੈਸਲਾ ਕੀਤਾ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਸਾਡੀ ਇੱਕ ਦਹਾਕੇ ਪੁਰਾਣੀ ਦੋਸਤੀ ਹੈ ਜੋ ਸਾਡੇ ਰਿਸ਼ਤੇ ਦੀ ਨੀਂਹ ਸੀ। ਸਾਨੂੰ ਯਕੀਨ ਹੈ ਕਿ ਇਹ ਦੋਸਤੀ ਸਾਡੇ ਦੋਵਾਂ ਦਰਮਿਆਨ ਵੱਖਰਾ ਜੋੜ ਬਣਾਈ ਰੱਖੇਗੀ।”
ਅੱਗੇ ਲਿਖਿਆ ਹੈ, ”ਅਸੀਂ ਆਪਣੇ ਪ੍ਰਸ਼ੰਸਕਾਂ, ਸ਼ੁਭਚਿੰਤਕਾਂ ਅਤੇ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮੁਸ਼ਕਿਲ ਸਮੇਂ ‘ਚ ਸਾਡਾ ਸਾਥ ਦੇਣ ਅਤੇ ਸਾਨੂੰ ਜੰਿਦਗੀ ‘ਚ ਅੱਗੇ ਵਧਣ ਲਈ ਪ੍ਰਾਈਵੇਸੀ ਦੇਣ। ਤੁਹਾਡਾ ਸਾਰਿਆਂ ਦਾ ਸਮਰਥਨ ਲਈ ਧੰਨਵਾਦ।”ਦੱਸ ਦਈਏ ਕਿ ਸਾਲ 2017 ‘ਚ ਸਮੈਂਥਾ ਅਤੇ ਨਾਗਾ ਚੈਤਨਿਆ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਹੋਇਆ ਸੀ। ਨਾਗਾ ਅਤੇ ਸਮੈਂਥਾ ਦੀ ਸੁਪਰਹਿਟ ਜੋੜੀ ਟੁੱਟਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਦੀ ਜੋੜੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ।