ਨਵੀਂ ਦਿੱਲੀ– ਕਾਂਗਰਸ ਨੇਤਾ ਰਾਹੁਲ ਗਾਂਧੀ ਲਖਨਊ ਪਹੁੰਚ ਚੁੱਕੇ ਹਨ। ਉਹ ਦਿੱਲੀ ਤੋਂ ਫਲਾਈਟ ਫੜ ਕੇ ਲਖਨਊ ਪਹੁੰਚੇ ਹਨ। ਦੱਸ ਦੇਈਏ ਕਿ ਪਹਿਲਾਂ ਉਨ੍ਹਾਂ ਨੂੰ ਲਖਨਊ ’ਚ ਰੋਕਣ ਦੀ ਗੱਲ ਕਹੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਲਖੀਮਪੁਰ ਖੀਰੀ ਜਾਣ ਦਿੱਤਾ ਜਾਵੇਗਾ। ਰਾਹੁਲ ਪਹਿਲਾਂ ਸੀਤਾਪੁਰ ’ਚ ਪ੍ਰਿਯੰਕਾ ਗਾਂਧੀ ਕੋਲ ਜਾਣਗੇ। ਉਥੋਂ ਉਹ ਪ੍ਰਿਯੰਕਾ ਨੂੰ ਨਾਲ ਲੈ ਕੇ ਲਖੀਮਪੁਰ ਖੀਰੀ ਜਾਣਗੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।
ਦੱਸ ਦੇਈਏ ਕਿ ਲਖੀਮਪੁਰ ਖੀਰੀ ’ਚ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਤੋਂ ਬਾਅਦ ਵਿਵਾਦ ਅਜੇ ਤਕ ਸ਼ਾਂਤ ਨਹੀਂ ਹੋਇਆ ਪਰ ਇਸ ਵਿਚਕਾਰ ਯੂ.ਪੀ. ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਨੇਤਾਵਾਂ ਨੂੰ ਲਖੀਮਪੁਰ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਮਤਲਬ ਉਨ੍ਹਾਂ ਨੂੰ ਰੋਕਿਆ ਨਹੀਂ ਜਾਵੇਗਾ ਪਰ ਇਕ ਪਾਰਟ ’ਚੋਂ ਸਿਰਫ 5-5 ਨੇਤਾਵਾਂ ਦਾ ਡੈਲੀਗੇਸ਼ਨ ਹੀ ਲਖੀਮਪੁਰ ਜਾ ਸਕੇਗਾ।