ਨਵੀਂ ਦਿੱਲੀ – ਕੇਂਦਰੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਹੈ ਕਿ ਉਹ ਅਜਿਹਾ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਗੱਡੀਆਂ ਦੇ ਹੌਰਨ ਵਿੱਚ ਸਿਰਫ ਇੰਡੀਅਨ ਮਿਊਜ਼ਿਕ ਦਾ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਐਂਬੁਲੈਂਸ ਅਤੇ ਪੁਲਸ ਵਾਹਨਾਂ ਦੁਆਰਾ ਵਰਤੋ ਕੀਤੇ ਜਾਣ ਵਾਲੇ ਸਾਇਰਨ ਦਾ ਵੀ ਅਧਿਐਨ ਕਰ ਰਹੇ ਹਨ, ਇਸ ਦੀ ਜਗ੍ਹਾ ਆਲ ਇੰਡੀਆ ਰੇਡੀਓ ‘ਤੇ ਬਜਾਏ ਜਾਣ ਵਾਲੇ ਸੁਰੀਲੇ ਸੁਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਨਾਸੀਕ ਵਿੱਚ ਰਾਜ ਮਾਰਗ ਉਦਘਾਟਨ ਸਮਾਰੋਹ ਵਿੱਚ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਲਾਲ ਬੱਤੀ ਬੰਦ ਕਰ ਦਿੱਤੀ ਹੈ। ਹੁਣ ਮੈਂ ਇਸ ਸਾਇਰਨ ਨੂੰ ਵੀ ਖ਼ਤਮ ਕਰਨਾ ਚਾਹੁੰਦਾ ਹਾਂ। ਐਂਬੁਲੈਂਸ ਅਤੇ ਪੁਲਸ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਸਾਇਰਨ ਦਾ ਅਧਿਐਨ ਕੀਤਾ ਜਾ ਰਿਹਾ ਹੈ।
ਨਿਤੀਨ ਗਡਕਰੀ ਨੇ ਕਿਹਾ ਕਿ ਆਕਾਸ਼ਵਾਣੀ ਦੀ ਆਵਾਜ਼ ਸੁਖਦ ਅਹਿਸਾਸ ਦਿੰਦੀ ਹੈ। ਮੈਂ ਉਸ ਧੁਨ ਨੂੰ ਐਂਬੁਲੈਂਸ ਲਈ ਇਸਤੇਮਾਲ ਕਰਨ ਦੀ ਸੋਚ ਰਿਹਾ ਹਾਂ, ਤਾਂ ਕਿ ਲੋਕਾਂ ਨੂੰ ਵਧੀਆ ਲੱਗੇ। ਮੌਜੂਦਾ ਸਾਇਰਨ ਕਾਫ਼ੀ ਪ੍ਰੇਸ਼ਾਨ ਕਰਨ ਵਾਲਾ ਹੈ। ਖਾਸਕਰ ਮੰਤਰੀਆਂ ਦੇ ਜਾਣ ਦੌਰਾਨ ਸਾਇਰਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਕੰਨਾਂ ਨੂੰ ਵੀ ਨੁਕਸਾਨ ਪੁੱਜਦਾ ਹੈ।