ਰਾਹਤ ਭਰੀ ਖ਼ਬਰ : 200 ਦਿਨਾਂ ਅੰਦਰ ਦੇਸ਼ ’ਚ ਕੋਰੋਨਾ ਦੇ ਸਰਗਰਮ ਮਾਮਲੇ ਘਟੇ

ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ’ਚ ਲਗਾਤਾਰ ਕਮੀ ਅਤੇ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧੇ ਨਾਲ ਪਿਛਲੇ 200 ਦਿਨਾਂ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਤੋਂ ਘੱਟ ਪੱਧਰ ’ਤੇ 2,64,458 ਹੋ ਗਈ ਹੈ। ਇਸ ਵਿਚ ਦੇਸ਼ ’ਚ ਐਤਵਾਰ ਨੂੰ 23 ਲੱਖ 46 ਹਜ਼ਾਰ 176 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਅਤੇ ਹੁਣ ਤੱਕ ਕੁੱਲ 90 ਕਰੋੜ 79 ਲੱਖ 861 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 20,799 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 38 ਲੱਖ 34 ਹਜ਼ਾਰ 702 ਹੋ ਗਿਆ ਹੈ। ਇਸੇ ਦੌਰਾਨ 26,718 ਹੋਰ ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3 ਕਰੋੜ 31 ਲੱਖ 21 ਹਜ਼ਾਰ 247 ਹੋ ਗਈ ਹੈ। ਸਰਗਰਮ ਮਾਮਲੇ 6,099 ਘੱਟ ਕੇ 2 ਲੱਖ 64 ਹਜ਼ਾਰ 458 ਰਹਿ ਗਏ ਹਨ। ਉੱਥੇ ਹੀ 180 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4,48,997 ਹੋ ਗਿਆ ਹੈ।
ਦੇਸ਼ ’ਚ ਰਿਕਵਰੀ ਦਰ 97.89 ਫੀਸਦੀ ’ਤੇ ਹੈ ਅਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 0.78 ’ਤੇ ਆ ਗਈ ਹੈ, ਜਦੋਂ ਕਿ ਮੌਤ ਦਰ 1.33 ਫੀਸਦੀ ’ਤੇ ਬਰਕਰਾਰ ਹੈ। ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹੁਣ ਦੇਸ਼ ’ਚ ਪਹਿਲੇ ਸਥਾਨ ’ਤੇ ਹੈ ਅਤੇ ਪਿਛਲੇ 24 ਘੰਟਿਆਂ’ਚਚ ਇੱਥੇ 4110 ਸਰਗਰ ਮਾਮਲੇ ਘੱਟਣ ਨਾਲ ਇਨ੍ਹਾਂ ਦੀ ਗਿਣਤੀ ਹੁਣ 137630 ਰਹਿ ਗਈ ਹੈ। ਉੱਥੇ ਹੀ 16333 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 4557199 ਹੋ ਗਈ ਹੈ। ਇਸੇ ਮਿਆਦ ’ਚ ਸਭ ਤੋਂ 74 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 25,337 ਹੋ ਗਈ ਹੈ।