ਨਵੀਂ ਦਿੱਲੀ– ਮਹਾਤਮਾ ਗਾਂਧੀ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗ੍ਰਾਮ ਪੰਚਾਇਤਾਂ ਨਾਲ ਸੰਵਾਦ ਤੋਂ ਬਾਅਦ ਜਲ ਜੀਵਨ ਮਿਸ਼ਨ ਮੋਬਾਇਲ ਐਪ ਅਤੇ ਰਾਸ਼ਟਰੀ ਜਲ ਜੀਵਨ ਫੰਡ ਨੂੰ ਲਾਂਚ ਕੀਤਾ। ਇਸ ਦੌਰਾਨ ਉਨ੍ਹਾਂ ਪਾਣੀ ਸਮੀਤੀਆਂ ਨਾਲ ਵੀ ਵਰਚੁਅਲੀ ਸੰਵਾਦ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਜਲ ਸੁਰੱਖਿਆ ਸਾਡੀ ਪਹਿਲੀ ਪਹਿਲ ਹੋਣੀ ਚਾਹੀਦਾ ਹੈ। ਇਸ ਲਈ ਸਾਨੂੰ ਜੰਗੀ ਪੱਧਰ ’ਤੇ ਕੋਸ਼ਿਸ਼ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਣੀ ਨੂੰ ਸਾਨੂੰ ਪ੍ਰਸਾਦ ਦੀ ਤਰ੍ਹਾਂ ਇਸਤੇਮਾਲ ਕਰਨਾ ਹੋਵੇਗਾ। ਸਾਨੂੰ ਪਾਣੀ ਨੂੰ ਲੈ ਕੇ ਆਦਤਾਂ ਬਦਲਣੀਆਂ ਹੋਣਗੀਆਂ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਣਯੋਗ ਬਾਪੂ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ, ਇਨ੍ਹਾਂ ਦੋਹਾਂ ਮਹਾਨ ਵਿਅਕਤੀਆਂ ਦੇ ਦਿਲਾਂ ’ਚ ਭਾਰਤ ਦੇ ਪਿੰਡ ਹੀ ਵਸੇ ਸਨ। ਮੈਨੂੰ ਖੁਸ਼ੀ ਹੈ ਕਿ ਅੱਜ ਦੇ ਦਿਨ ਦੇਸ਼ ਭਰ ਦੇ ਲੱਖਾਂ ਪਿੰਡਾਂ ਦੇ ਲੋਕ ‘ਗ੍ਰਾਮ ਸਭਾਵਾਂ’ ਦੇ ਰੂਪ ’ਚ ਜਲ ਜੀਵਨ ਸੰਵਾਦ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦਾ ਉਦੇਸ਼ ਸਿਰਫ ਉਨ੍ਹਾਂ ਲੋਕਾਂ ਤਕ ਪਾਣੀ ਪਹੁੰਚਾਉਣਾ ਨਹੀਂ ਹੈ, ਇਹ Decentralisation ਦਾ ਵਿਕੇਂਦਰੀਕਰਨ ਦਾ ਵੀ ਬਹੁਤ ਵੱਡਾ ਪਲ ਹੈ। ਇਹ Village Driven- Women Driven Movement ਹੈ। ਇਸ ਦਾ ਮੁੱਖ ਆਧਾਰ ਜਨ-ਅੰਦੋਲਨ ਅਤੇ ਜਨ-ਭਾਗੀਦਾਰੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਗਾਂਧੀ ਜੀ ਕਹਿੰਦੇ ਸਨ ਕਿ ਗ੍ਰਾਮ ਸਵਰਾਜ ਦਾ ਵਾਸਤਵਿਕ ਅਰਥ ਆਤਮਬਲ ਨਾਲ ਪਰਭੂਰ ਹੋਣਾ ਹੈ। ਇਸ ਲਈ ਮੇਰੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਗ੍ਰਾਮ ਸਵਰਾਜ ਦੀ ਇਹ ਸੋਚ, ਸਿੱਧੀਆਂ ਦੀ ਤਰ੍ਹਾਂ ਅੱਗੇ ਵਧੇ।
ਪ੍ਰਧਾਨ ਮੰਤਰੀ ਦਫਤਰ ਵਲੋਂ ਮਿਲੀ ਜਾਣਕਾਰੀ ਮੁਤਾਬਕ, ਰਾਸ਼ਟਰੀ ਜਲ ਜੀਵਨ ਫੰਡ ਤਹਿਤ ਪੇਂਡੂ ਇਲਾਕਿਆਂ ’ਚ ਘਰਾਂ, ਸਕੂਲਾਂ ਅਤੇ ਆੰਗਨਵਾੜੀ ਕੇਂਦਰਾਂ ’ਚੇ ਪਾਣੀ ਦੀ ਸਪਲਾਈ ਯਕੀਨੀ ਕਰਵਾਈ ਜਾਵੇਗੀ ਅਤੇ ਨਲ ਲਗਵਾਏ ਜਾਣਗੇ। ਇਸ ਫੰਡ ’ਚ ਕੋਈ ਵੀ ਵਿਅਕਤੀ, ਸੰਸਥਾ, ਕੰਪਨੀ ਅਤੇ ਐੱਨ.ਜੀ.ਓ. ਦਾਨ ਕਰ ਸਕਦਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ 2019 ’ਚ ਜਲ ਜੀਵਨ ਮਿਸ਼ਨ ਦਾ ਐਲਾਨ ਕੀਤਾ ਸੀ। ਇਸ ਮਿਸ਼ਨ ਦਾ ਉਦੇਸ਼ ਹਰ ਘਰ ’ਚ ਪਾਣੀ ਦੀ ਸਪਲਾਈ ਪਹੁੰਚਾਉਣਾ ਹੈ। ਮੌਜੂਦਾ ਸਮੇਂ ’ਚ ਸਿਰਫ ਪੇਂਡੂ ਇਲਾਕਿਆਂ ’ਚ ਸਿਰਫ 17 ਫੀਸਦੀ ਲੋਕਾਂ ਕੋਲ ਹੀ ਪਾਣੀ ਦੀ ਸਪਲਾਈ ਹੈ।