ਲੁਧਿਆਣਾ : ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਤੋਂ ਅਸਤੀਫ਼ਾ ਦੇਣ ਦੇ 2 ਦਿਨ ਦੇ ਬਾਅਦ ਹੀ ਕੁੱਝ ਘੰਟਿਆ ਬਾਅਦ ਰਜ਼ੀਆ ਸੁਲਤਾਨਾ ਵਲੋਂ ਵੀ ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਪਰ ਇਹ ਸਥਿਤੀ ਅਜੇ ਵੀ ਭਬਲਭੂਸੇ ਵਾਲੀ ਬਣੀ ਹੋਈ ਹੈ ਕਿ 4 ਤਾਰੀਖ ਨੂੰ ਕੈਬਨਿਟ ਦੀ ਮੀਟਿੰਗ ਪਰ ਤੇ ਕੀ ਇਸ ਮੀਟਿੰਗ ’ਚ ਰਜ਼ੀਆ ਸੁਲਤਾਨਾ ਬੈਠੇ ਜਾਂ ਨਹੀਂ। ਕਿਉਕਿ ਰਜ਼ੀਆ ਸੁਲਤਾਨਾ ਦੇ ਅਸਤੀਫ਼ੇ ਨੂੰ ਲੈ ਕੇ ਅਜੇ ਤੱਕ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਹਾਈਕਮਾਨ ਦੀ ਦਖ਼ਲ ਅੰਦਾਜ਼ੀ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਹੋਈ ਮੀਟਿੰਗ ’ਚ ਵਿਵਾਦ ਸੁਲਝਾਉਣ ਦਾ ਫਾਰਮੁੱਲਾ ਕੱਢਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਤਹਿਤ ਮੁੱਦੇ ਹੱਲ ਕਰਨ ਲਈ ਤਿੰਨ ਮੈਂਬਰੀ ਦਾ ਗਠਨ ਕਰਨ ਦੇ ਇਲਾਵਾ ਪੱਕੇ ਤੌਰ ’ਤੇ ਡੀ.ਜੀ.ਪੀ. ਦੀ ਨਿਯੁਕਤੀ ਦੇ ਲਈ ਪੈਨਲ ਬਣਾ ਕੇ ਯੂ.ਪੀ.ਐੱਸ. ਸੀ ਨੂੰ ਭੇਜਣ ਦੀ ਚਰਚਾ ਸੁਨਣ ਨੂੰ ਮਿਲ ਰਹੀ ਹੈ ਪਰ ਇਨ੍ਹਾਂ ਸਾਰਿਆਂ ’ਚ ਰਜ਼ੀਆ ਸੁਲਤਾਨਾ ਦਾ ਕੋਈ ਜ਼ਿਕਰ ਨਹੀਂ ਹੋ ਰਿਹਾ, ਜਿਨ੍ਹਾਂ ਵਲੋਂ ਸਿੱਧੂ ਦੇ ਸਮਰਥਨ ’ਚ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਸੀ। ਅਗਲੇ ਦਿਨ ਹੋਈ ਕੈਬਨਿਟ ਮੀਟਿੰਗ ’ਚ ਵੀ ਹਿੱਸਾ ਨਹੀਂ ਲਿਆ ਗਿਆ ਪਰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਜਾਂ ਨਾ-ਮਨਜ਼ੂਰ ਕਰਨ ਨੂੰ ਲੈ ਕੇ ਹਾਈਕਮਾਨ, ਚੰਨੀ ਜਾਂ ਕਿਸੇ ਨੇਤਾ ਵਲੋਂ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਹੁਣ ਤੱਕ ਕਿਸੇ ਦੇ ਉਨ੍ਹਾਂ ਨੂੰ ਮਨਾਉਣ ਦੇ ਲਈ ਜਾਣਦੀ ਤਸਵੀਰ ਦੇਖ਼ਣ ਨੂੰ ਮਿਲੀ ਹੈ ਉਹ ਸਿੱਧੂ ਅਤੇ ਚੰਨੀ ਦੀ ਵੀਰਵਾਰ ਨੂੰ ਪੰਜਾਬ ਭਵਨ ’ਚ ਹੋਈ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋਈ। ਇਸ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਟਵਿੱਟਰ ’ਤੇ ਸਰਗਰਮ ਮਹੁੰਮਦ ਮੁਸਤਫ਼ਾ ਨੇ ਵੀ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਹੁਣ ਦੇਖ਼ਣਾ ਇਹ ਹੋਵੇਗਾ ਕਿ ਰਜ਼ੀਆ ਸੁਲਤਾਨਾ 2 ਦਿਨ ਬਾਅਦ ਹੋਣ ਵਾਲੀ ਕੈਬਨਿਟ ਦੀ ਬੈਠਕ ’ਚ ਸ਼ਾਮਲ ਹੁੰਦੀ ਹੈ ਜਾਂ ਨਹੀਂ।
ਸਿੱਧੂ ਦੇ ਸਭ ਤੋਂ ਕਰੀਬੀ ਪਰਗਟ ਸਿੰਘ ਵਲੋਂ ਅਸਤੀਫ਼ਾ ਨਾ ਦੇਣ ਨੂੰ ਲੈ ਕੇ ਚੁੱਕੇ ਸਵਾਲ
ਪਰਗਟ ਸਿੰਘ ਨੂੰ ਸਿੱਧੂ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ ਜੋ ਭਾਜਪਾ ਛੱਡਣ ਦੇ ਬਾਅਦ ਤੋਂ ਇਕ-ਦੂਜੇ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਪਰਗਟ ਨੇ ਸਿੱਧੂ ਦੇ ਸਮਰਥਨ ’ਚ ਕੈਪਟਨ ਅਮਰਿੰਦਰ ਸਿੰਘ ’ਤੇ ਸਭ ਤੋਂ ਵੱਧ ਹਮਲੇ ਕੀਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਬਨਣ ’ਤੇ ਸਿੱਧੂ ਨੇ ਪਰਗਟ ਨੂੰ ਪਹਿਲਾਂ ਜਨਰਲ ਸੈਕਟਰੀ ਅਤੇ ਫ਼ਿਰ ਕੈਬਨਿਟ ਮਤਰੀ ਬਣਵਾਇਆ ਪਰ ਜਦੋਂ ਉਹ ਚਾਰਜ ਸੰਭਾਲ ਰਹੇ ਸਨ ਤਾਂ ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਆ ਗਈ ਪਰ ਪਰਗਟ ਨੇ ਪ੍ਰੋਗਰਾਮ ’ਚ ਨਹੀਂ ਛੱਡਿਆ ਅਤੇ ਨਾ ਹੀ ਰਜ਼ੀਆ ਸੁਲਤਾਨਾ ਦੀ ਤਰ੍ਹਾਂ ਅਸਤੀਫ਼ਾ ਦਿੱਤਾ। ਹਾਲਾਂਕਿ ਸਿੱਧੂ ਨਾਲ ਮੁਲਾਕਾਤ ਕਰਨ ਦੇ ਲਈ ਪਰਗਟ ਉਨ੍ਹਾਂ ਦੇ ਕੋਲ ਪਟਿਆਲਾ ਜ਼ਰੂਰ ਗਏ ਪਰ ਉਨ੍ਹਾਂ ਨੇ ਸਿੱਧੂ ਵਲੋਂ ਚੁੱਕੇ ਗਏ ਮੁੱਦਿਆਂ ਦਾ ਖੁੱਲ੍ਹ ਕੇ ਸਮਰਥਨ ਕਰਨ ਦੀ ਬਜਾਏ ਇਨਾਂ ਹੀ ਕਿਹਾ ਕਿ ਵਿਵਾਦ ਜਲਦ ਹੱਲ ਹੋ ਜਾਵੇਗਾ।