ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਫ਼ਿਲਮ ਸਰਦਾਰ ਊਧਮ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ, ਪਰ ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਵਿੱਕੀ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਸ ਦੀ ਫ਼ਿਲਮ ਸਰਦਾਰ ਊਧਮ ਅਗਲੇ ਮਹੀਨੇ ਯਾਨੀਕਿ ਅਕਤੂਬਰ ‘ਚ ਰੀਲੀਜ਼ ਹੋਣ ਜਾ ਰਹੀ ਹੈ।
ਵਿੱਕੀ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਫ਼ਿਲਮ ਸਰਦਾਰ ਊਧਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ”ਫ਼ਿਲਮ OTT ਪਲੈਟਫ਼ੌਰਮ ‘ਤੇ ਰੀਲੀਜ਼ ਹੋਵੇਗੀ।” ਇਸ ਤੋਂ ਇਲਾਵਾ ਵਿੱਕੀ ਕੌਸ਼ਲ ਨੇ ਪੋਸਟਰ ਨਾਲ ਕੈਪਸ਼ਨ ‘ਚ ਲਿਖਿਆ ਹੈ, ”ਮੇਰਾ ਦਿਲ ਪਿਆਰ ਨਾਲ ਭਰਿਆ ਹੈ ਕਿਉਂਕਿ ਅਸੀਂ ਇੱਕ ਕ੍ਰਾਂਤੀਕਾਰੀ ਦੀ ਕਹਾਣੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ।” ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਆਪਣੀ ਪੋਸਟ ‘ਚ ਦੱਸਿਆ ਕਿ ਫ਼ਿਲਮ ਅਗਲੇ ਮਹੀਨੇ ਅਕਤੂਬਰ ‘ਚ OTT ਪਲੈਟਫ਼ੌਰਮ ‘ਤੇ ਰੀਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਵਿਕੀ ਕੌਸ਼ਲ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਦਰਸ਼ਕ ਅਤੇ ਫ਼ੈਨਜ਼ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।