ਮੁੱਖ ਮੰਤਰੀ ਚੰਨੀ ਦੀ ਦਰਿਆਦਿਲੀ ਆਈ ਸਾਹਮਣੇ, ਸੁਣੀ ਬਜ਼ੁਰਗ ਦੀ ਫਰਿਆਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦਰਿਆਦਿਲੀ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਉਨ੍ਹਾਂ ਨੇ ਇਕ ਬਜ਼ੁਰਗ ਦੀ ਫਰਿਆਦ ਸੁਣ ਕੇ ਤੁਰੰਤ ਅਧਿਕਾਰੀਆਂ ਨੂੰ ਉਨ੍ਹਾਂ ਦੀ ਮਦਦ ਕਰਨ ਦੇ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਸਿੱਧੂ ਨੇ ਆਪਣੇ ਓ. ਐੱਸ. ਡੀ. ਨੂੰ ਬਜ਼ੁਰਗ ਦੀ ਮਦਦ ਕਰਨ ਲਈ ਕਿਹਾ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਬਜ਼ੁਰਗ ਦੇ ਪੈਰਾਂ ਨੂੰ ਵੀ ਹੱਥ ਲੈ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਆਮ ਬੰਦੇ ਵਾਲਾ ਅੰਦਾਜ਼ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਬਠਿੰਡਾ ਦੌਰੇ ਦੌਰਾਨ ਉਨ੍ਹਾਂ ਨੇ ਇਕ ਕਿਸਾਨ ਦੇ ਘਰ ਬੈਠ ਕੇ ਆਮ ਲੋਕਾਂ ਨਾਲ ਰੋਟੀ ਖਾਧੀ।
ਲੋਕਾਂ ਵੱਲੋ ਉਨ੍ਹਾਂ ਦੇ ਇਸ ਵਤੀਰੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ।ਦੱਸਣਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਅੱਜ ਕੈਬਨਿਟ ਦੀ ਮੀਟਿੰਗ ਕੀਤੀ ਗਈ ਹੈ।