ਅੰਮ੍ਰਿਤਸਰ – ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਨੌਜਵਾਨ ਲੀਡਰ ਅਨਿਲ ਜੋਸ਼ੀ ਨੇ ਸਾਬਕਾ ਪ੍ਰਧਾਨ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ’ਤੇ ਸ਼ਬਦੀ ਹਮਲਾ ਕੀਤਾ ਗਿਆ ਹੈ। ਜੋਸ਼ੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਜ਼ਿੰਦਗੀ ਭਰ ਲਗਾਤਾਰ ਸਿਆਸੀ ਦਾਅ ਖੇਡਦੇ ਰਹੇ ਹਨ। ਜ਼ਿੰਦਗੀ ਭਰ ਉਹ ਲੱਗੇ ਰਹੇ ’ਤੇ ਹਾਲਾਤਾਂ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਨ੍ਹਾਂ ਦੀ ਨੀਅਤ ਅਤੇ ਨੀਤੀ ਸਥਿਰ ਨਾ ਹੋਣ ਕਾਰਨ ਉਹ ਜ਼ਿੰਦਗੀ ਭਰ ਕਦੇ ਵੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ।
ਅਨਿਲ ਜੋਸ਼ੀ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਦਾ ਹੈਂਕੜ, ਅੋਹਦੇ ਦਾ ਲਾਲਚ ਅਤੇ ਆਪਣੀ ਗੱਲ ਨੂੰ ਜਬਰਦਸਤੀ ਮਨਾਉਣਾ ਉਨ੍ਹਾਂ ਦੀ ਪੁਰਾਣੀ ਆਦਤ ਹੈ। ਇਹੀ ਕਾਰਨ ਹੈ ਉਹ ਜਿਸ ਪਾਰਟੀ ’ਚ ਸ਼ਾਮਲ ਹੋਏ ਹਨ, ਉਸ ਪਾਰਟੀ ਦੀ ਕਿਸ਼ਤੀ ਨੂੰ ਡੁੱਬੋ ਕੇ ਆਪਣਾ ਸਿਆਸੀ ਸਫਰ ਤੈਅ ਕਰ ਰਹੇ ਹੈ। ਹਾਲਾਤਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜੇਕਰ ਕਾਂਗਰਸ ਪਾਰਟੀ ਹਾਈ ਕਮਾਂਡ ਸਿੱਧੂ ਨੂੰ ਮੁੱਖ ਮੰਤਰੀ ਅਹੁਦੇ ਤੋਂ ਗ੍ਰਹਿਮੰਤਰੀ ਬਣਾ ਦਿੰਦੀ ਹੈ ਤਾਂ ਸ਼ਾਇਦ ਨਵਜੋਤ ਸਿੱਧੂ ਆਪਣੀ ਇਸ ਜਿੱਦ ਦੇ ਪੂਰਾ ਹੋਣ ’ਤੇ ਅਸਤੀਫਾ ਨਹੀਂ ਦਿੰਦੇ।
ਅਨਿਲ ਜੋਸ਼ੀ ਨੇ ਦੱਸਿਆ ਕਿ ਰਾਜਨੀਤੀ ’ਚ ਕੋਈ ਵੀ ਅਹੁੱਦਾ ਧਮਕੀ ਦੇ ਕੇ, ਇਸ ਤਰ੍ਹਾਂ ਅਸਤੀਫਾ ਦੇ ਕੇ ਨਹੀਂ ਹਾਸਿਲ ਕੀਤਾ ਜਾ ਸਕਦਾ। ਇਹ ਉਹੀ ਗੱਲ ਹੋਈ ਪੰਜਾਬੀ ਦੀ ਕਹਾਵਤ ਹੈ ਜਾ ਮੇਰੀ ਗਲ ਮੰਨ ਮੇਰੇ ਪਿੰਡਾਂ ਨਿਕਲ ਸਿੱਧੂ ਦੀ ਕਹੀ ਵੀ ਅਤੇ ਕੱਦੀ ਵੀ ਸੰਤੁਸ਼ਟੀ ਨਹੀਂ ਹੋ ਸਕਦੀ। ਕਾਂਗਰਸ ਪਾਰਟੀ ਦੀ ਛਵੀ ਜਿਸ ਤਰੀਕੇ ਨਾਲ ਕਾਂਗਰਸੀ ਲੀਡਰਾਂ ਨੇ ਆਪਣੇ ਆਪ ਖ਼ਰਾਬ ਕੀਤੀ ਹੈ, ਉਸ ਤੋਂ ਸਾਫ਼ ਸਾਬਿਤ ਹੋ ਰਿਹਾ ਹੈ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਦੀ ਅਸਲੀਅਤ ਪਤਾ ਲੱਗ ਗਈ ਹੈ। ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ’ਚ ਸਿਆਸੀ ਭੂਚਾਲ ਆਇਆ ਹੈ, ਉਸ ਨਾਲ ਸਾਲ 2022 ਦੇ ਚੋਣਾਂ ’ਚ ਕਾਂਗਰਸ ਪਾਰਟੀ ਦੀ ਚੁਨਾਵੀ ਬਿਸਾਤ ਪੂਰੀ ਤਰ੍ਹਾਂ ਨਾਲ ਚੌਪਟ ਹੋ ਜਾਵੇਗੀ ।
ਜੋਸ਼ੀ ਨੇ ਸਪੱਸ਼ਟ ਕੀਤਾ ਕਿ ਪੰਜਾਬ ’ਚ ਜਿਸ ਠੀਕ ਤਰੀਕੇ ਨਾਲ ਸ਼ਿਅਦ ਨੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਜੋ ਆਪਣੇ ਯੋਗਦਾਨ ਹੁਣ ਦਿੱਤਾ ਹੈ, ਸ਼ਾਇਦ ਕੋਈ ਅਜਿਹਾ ਕਰ ਪਾਏ। ਸਾਫ਼ ਹੈ ਕਿ ਲਗਾਤਾਰ ਸੰਸਦ, ਵਿਧਾਇਕ ਬਣਨ ਦੇ ਬਾਵਜੂਦ ਨਵਜੋਤ ਸਿੰਘ ਸਿਧੂ ਨੇ ਆਪਣੇ ਹਲਕੇ ਦੀ ਕਦੇ ਵੀ ਅੱਜ ਤੱਕ ਸੁੱਧ ਨਹੀਂ ਲਈ ਹੈ। ਪੰਜਾਬ ਦੇ ਲੋਕ ਤਾਲੀ ਠੋਕੋ, ਚੱਕ ਦੇ ਫਟੇ ਫੋਕੇ ਮੁਹਾਵਰੇ ਸਿੱਧੂ ਦੀਆਂ ਸਟੇਜਾਂ ਤੇ ਬੈਟਬਾਜੀ ਕਰਨ ਦੇ ਅੰਦਾਜ ਤੋਂ ਹੁਣ ਤੰਗ ਆ ਚੁੱਕੇ ਹੈ। ਅੱਜ ਦੇ ਜਮਾਨੇ ’ਚ ਇਲਾਕੇ ਦਾ ਹਰ ਵੋਟਰ ਆਪਣੇ ਚੁਣੇ ਹੋਏ ਪ੍ਰਤਿਨਿੱਧੀ ਦਾ ਕੰਮ ਵੇਖਦਾ ਹੈ। ਸਿੱਧੂ ਦੇ ਫੋਕੇ, ਝੂਠੇ ਵਾਅਦੇ ਹੁਣ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹੈ। ਉਨ੍ਹਾਂ ਦੀ ਜ਼ਿੰਦਗੀ ’ਚ ਮੁੱਖ ਮੰਤਰੀ ਅਹੁੱਦੇ ਨੂੰ ਹਾਸਲ ਕਰਨਾ ਹੁਣ ਇਕ ਸੁਫ਼ਨਾ ਰਹਿ ਚੁੱਕਾ ਹੈ ।