ਨਿਊਯਾਰਕ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਦਿੱਤੇ ਸੰਬੋਧਨ ’ਚ ਜੰਮ ਕੇ ਅਮਰੀਕਾ ਅਤੇ ਭਾਰਤ ਖ਼ਿਲਾਫ਼ ਜ਼ਹਿਰ ਉਗਲਿਆ ਅਤੇ ਆਪਣੇ ਦੇਸ਼ ਨੂੰ ਅਮਰੀਕੀ ਸ਼ੁਕਰਗੁਜ਼ਾਰੀ ਅਤੇ ਅੰਤਰਰਾਸ਼ਟਰੀ ਦੋਹਰੇਪਣ ਦਾ ਪੀੜਤ ਵਿਖਾਉਣ ਦੀ ਕੋਸ਼ਿਸ਼ ਕੀਤੀ। ਇਮਰਾਨ ਖ਼ਾਨ ਦਾ ਪਹਿਲਾ ਰਿਕਾਰਡਿਡ ਭਾਸ਼ਣ ਸ਼ਾਮ ਨੂੰ ਪ੍ਰਸਾਰਿਤ ਕੀਤਾ ਗਿਆ, ਜਿਸ ’ਚ ਉਨ੍ਹਾਂ ਨੇ ਜਲਵਾਯੂ ਬਦਲਾਅ, ਸੰਸਾਰਿਕ ਇਸਲਾਮੋਫੋਬੀਆ ਅਤੇ ਭ੍ਰਿਸ਼ਟ ਵਰਗਾਂ ਵੱਲੋਂ ਵਿਕਸਾਸ਼ੀਲ ਦੇਸ਼ਾਂ ਦੀ ਲੁੱਟ ਵਰਗੇ ਵਿਸ਼ਿਆਂ ’ਤੇ ਗੱਲ ਕੀਤੀ। ਆਪਣੀ ਅੰਤਿਮ ਗੱਲ ਨੂੰ ਉਨ੍ਹਾਂ ਨੇ ਈਸਟ ਇੰਡੀਆ ਕੰਪਨੀ ਦੇ ਭਾਰਤ ਨਾਲ ਕੀਤੇ ਗਏ ਵਰਤਾਅ ਨਾਲ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ।
ਖ਼ਾਨ ਨੇ ਭਾਰਤ ਸਰਕਾਰ ਲਈ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਇਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਹਿੰਦੂ ਰਾਸ਼ਟਰਵਾਦੀ ਸਰਕਾਰ ਅਤੇ ਫਾਸੀਵਾਦੀ ਦੱਸਿਆ। ਖ਼ਾਨ ਨੇ ਅਮਰੀਕਾ ਨੂੰ ਲੈ ਕੇ ਗੁੱਸਾ ਅਤੇ ਦੁੱਖ ਜ਼ਾਹਰ ਕੀਤਾ ਅਤੇ ਉਸ ’ਤੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੋਹਾਂ ਦਾ ਸਾਥ ਛੱਡ ਦੇਣ ਦਾ ਦੋਸ਼ ਲਗਾਇਆ। ਖ਼ਾਨ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਮੌਜੂਦਾ ਸਥਿਤੀ ਲਈ ਕੁਝ ਕਾਰਨਾਂ ਨਾਲ, ਅਮਰੀਕਾ ਦੇ ਨੇਤਾਵਾਂ ਅਤੇ ਯੂਰਪ ’ਚ ਕੁਝ ਨੇਤਾਵਾਂ ਵੱਲੋਂ ਪਾਕਿਸਤਾਨ ਨੂੰ ਕਈ ਘਟਨਾਵਾਂ ਲਈ ਦੋਸ਼ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਇਸ ਮੰਚ ਤੋਂ ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਫ਼ਗਾਨਿਸਤਾਨ ਦੇ ਇਲਾਵਾ ਜਿਸ ਦੇਸ਼ ਨੂੰ ਸਭ ਤੋਂ ਵੱਧ ਸਹਿਣਾ ਪਿਆ ਹੈ, ਉਹ ਪਾਕਿਸਤਾਨ ਹੈ, ਜਿਸ ਨੇ 9/11 ਦੇ ਬਾਅਦ ਅੱਤਵਾਦ ਖ਼ਿਲਾਫ਼ ਅਮਰੀਕੀ ਯੁੱਧ ’ਚ ਉਸ ਦਾ ਸਾਥ ਦਿੱਤਾ। ਖ਼ਾਨ ਨੇ ਕਿਹਾ ਕਿ ਅਮਰੀਕਾ ਨੇ 1990 ’ਚ ਆਪਣੇ ਸਾਬਕਾ ਸਾਥੀ (ਪਾਕਿਸਤਾਨ) ਨੂੰ ਪਾਬੰਦੀ ਲਗਾ ਦਿੱਤੀ ਗਈ ਸੀ ਪਰ 9/11 ਦੇ ਹਮਲਿਆਂ ਦੇ ਬਾਅਦ ਫਿਰ ਤੋਂ ਉਸ ਦਾ ਸਾਥ ਮੰਗਿਆ। ਖ਼ਾਨ ਨੇ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਵੱਲੋਂ ਮਦਦ ਕੀਤੀ ਗਈ ਪਰ 80 ਹਜ਼ਾਰ ਪਾਕਿਸਤਾਨੀ ਲੋਕਾਂ ਨੂੰ ਜਾਨ ਗੁਆਉਣੀ ਪਈ।
ਇਸ ਦੇ ਇਲਾਵਾ ਦੇਸ਼ ਦੇ ਅੰਦਰੂਨੀ ਸੰਘਰਸ਼ ਅਤੇ ਅਸੰਤੋਸ਼ ਵੀ ਉਭਰਿਆ, ਉਥੇ ਹੀ ਅਮਰੀਕਾ ਨੇ ਡਰੋਨ ਹਮਲੇ ਵੀ ਕੀਤੇ। ਖ਼ਾਨ ਨੇ ਕਿਹਾ ਕਿ ਤਾਰੀਫ਼ ਦੇ ਬਜਾਏ ਪਾਕਿਸਤਾਨ ਦੇ ਹਿੱਸੇ ਸਿਰਫ਼ ਇਲਜ਼ਾਮ ਆਇਆ। ਖ਼ਾਨ ਨੇ ਸ਼ਾਂਤੀ ਕਾਇਮ ਕਰਨ ਦੇ ਬਿਆਨਾਂ ਦੇ ਬਾਵਜੂਦ ਕਈ ਅਫ਼ਗਾਨਾਂ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਪੂਨਰ ਉਥਾਨ ਲਈ ਪਾਕਿਸਤਾਨ ਨੂੰ ਤਾਲਿਬਾਨ ਨਾਲ ਉਸ ਦੇ ਕਰੀਬੀ ਸੰਬੰਧਾਂ ਦੇ ਕਾਰਨ ਦੋਸ਼ੀ ਠਹਿਰਾਇਆ ਹੈ।