ਨਵੀਂ ਦਿੱਲੀ– ਦਿੱਲੀ ਦੀ ਰੋਹਿਣੀ ਕੋਰਟ ’ਚ ਗੈਂਗਵਾਰ ਹੋਈ ਹੈ। ਸ਼ੁੱਕਰਵਾਰ ਦੁਪਹਿਰ ਨੂੰ ਇਥੇ ਮੋਸਟ ਵਾਂਟੇਡ ਗੈਂਗਸਟਰ ਜਤਿੰਦਰ ਉਰਫ ਗੋਗੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕੋਰਟ ਕੰਪਲੈਕਸ ’ਚ ਗੈਂਗਵਾਰ ਹੋਈ ਅਤੇ ਹਮਲਾਵਰਾਂ ਨੂੰ ਵੀ ਮਾਰ ਮੁਕਾਇਆ ਗਿਆ ਹੈ।
ਇਸ ਗੈਂਗਵਾਰ ’ਚ ਹੁਣ ਤਕ 3 ਲੋਕਾਂ ਦੀ ਮੌਤ ਦੀ ਖਬਰ ਹੈ। ਇਨ੍ਹਾਂ ’ਚੋਂ ਇਕ ਜਤਿੰਦਰ ਹੈ, ਜਦਕਿ ਦੋ ਹਮਲਾਵਰ ਹਨ ਜੋ ਜਤਿੰਦਰ ’ਤੇ ਹਮਲਾ ਕਰਨ ਆਏ ਸਨ। ਜਤਿੰਦਰ ਨੂੰ ਦੋ ਸਾਲ ਪਹਿਲਾਂ ਹੀ ਸਪੈਸ਼ਲ ਸੈੱਲ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਗੈਂਗ ਨੇ ਜਤਿੰਦਰ ’ਤੇ ਹਮਲਾ ਕੀਤਾ ਹੈ।