ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਪਿਛਲੇ 8 ਮਹੀਨਿਆਂ ’ਚ 15 ਸਾਲਾ ਕੁੜੀ ਨਾਲ ਵੱਖ-ਵੱਖ ਥਾਂਵਾਂ ’ਤੇ 33 ਲੋਕਾਂ ਵਲੋਂ ਕਈ ਵਾਰ ਜਬਰ ਜ਼ਿਨਾਹ ਕੀਤਾ ਗਿਆ। ਪੁਲਸ ਨੇ ਇਸ ਸੰਬੰਧ ’ਚ ਹੁਣ ਤੱਕ 24 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 2 ਨਾਬਾਲਗਾਂ ਨੂੰ ਹਿਰਾਸਤ ’ਚ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਕੁੜੀ ਦੀ ਸ਼ਿਕਾਇਤ ’ਤੇ ਕਲਿਆਣ ਦੇ ਡੋਂਬਿਵਲੀ ’ਚ ਮਨਪਾਡਾ ਪੁਲਸ ਨੇ ਆਈ.ਪੀ.ਸੀ. ਦੀ ਦਾਰਾ 376 (ਰੇਪ), 376 (ਐੱਨ) (ਵਾਰ-ਵਾਰ ਰੇਪ), 376 (ਡੀ) ਸਮੂਹਕ ਜਬਰ ਜ਼ਿਨਾਹ), 376 (3) (16 ਸਾਲ ਦੀ ਘੱਟ ਉਮਰ ਦੀ ਕੁੜੀ ਨਾਲ ਰੇਪ) ਅਤੇ ਬਾਲ ਯੌਨ ਅਪਰਾਧ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਦੇ ਅਧੀਨ 33 ਦੋਸ਼ੀਆਂ ਵਿਰੁੱਧ ਬੁੱਧਵਾਰ ਨੂੰ ਇਕ ਮਾਮਲਾ ਦਰਜ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ’ਚ ਐਡੀਸ਼ਨਲ ਪੁਲਸ ਸੁਪਰਡੈਂਟ (ਪੂਰਬੀ ਖੇਤਰ) ਦੱਤਾਤ੍ਰੇਯ ਕਰਾਲੇ ਨੇ ਦੱਸਿਆ ਕਿ ਇਹ ਅਪਰਾਧ ਇਸ ਸਾਲ 29 ਜਨਵਰੀ ਤੋਂ 22 ਸਤੰਬਰ ਦਰਮਿਆਨ ਅੰਜਾਮ ਦਿੱਤੇ ਗਏ। ਉਨ੍ਹਾਂ ਦੱਸਿਆ,‘‘ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਕੁੜੀ ਦੇ ਪ੍ਰੇਮੀ ਨੇ ਜਨਵਰੀ ’ਚ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਘਟਨਾ ਦੀ ਵੀਡੀਓ ਬਣਾ ਲਈ। ਉਸ ਨੇ ਵੀਡੀਓ ਨੂੰ ਲੈ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ’ਚ ਉਸ ਦੇ ਦੋਸਤਾਂ ਅੇਤ ਸਾਥੀਆਂ ਡੋਂਬਿਵਲੀ, ਬਦਲਾਪੁਰ, ਮੁਬਾਰਦ ਅਤੇ ਰਬਾਲੇ ਸਮੇਤ ਵੱਖ-ਵੱਖ ਥਾਂਵਾਂ ’ਤੇ ਘੱਟੋ-ਘੱਟ 4 ਵਾਰ ਤੋਂ 5 ਵਾਰ ਉਸ ਨਾਲ ਜਬਰ ਜ਼ਿਨਾਹ ਕੀਤਾ।’’ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸਹਾਇਕ ਪੁਲਸ ਸੁਪਰਡੈਂਟ (ਏ.ਸੀ.ਪੀ.) ਸੋਨਾਲੀ ਥੋਲੇ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ। ਕਰਾਲੇ ਨੇ ਦੱਸਿਆ,‘‘ਪੀੜਤਾ ਨੇ 33 ਲੋਕਾਂ ਦੇ ਨਾਮ ਦੱਸੇ ਹਨ। ਉਨ੍ਹਾਂ ’ਚੋਂ 24 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ 2 ਨਾਬਾਲਗਾਂ ਨੂੰ ਵੀ ਇਸ ਸੰਬੰਧ ’ਚ ਫੜਿਆ ਗਿਆ ਹੈ। ਕੁੜੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।’’ ਉਨਵਾਂ ਦੱਸਿਆ ਕਿ ਅਪਰਾਧ ’ਚ ਸ਼ਾਮਲ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ ਨੂੰ ਵੀਰਵਾਰ ਨੂੰ ਇਕ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ 29 ਸਤੰਬਰ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ।