ਲੰਡਨ-ਜਾਨਸਨ ਐਂਡ ਜਾਨਸਨ (ਜੇ.ਐਂਡ.ਜੇ.) ਨੇ ਡਾਟਾ ਜਾਰੀ ਕੀਤਾ ਹੈ, ਜਿਸ ‘ਚ ਦਰਸ਼ਾਇਆ ਗਿਆ ਕਿ ਉਸ ਦੇ ਕੋਰੋਨਾ ਵਾਇਰਸ ਰੋਕੂ ਟੀਕੇ ਦੀ ਪਹਿਲੀ ਖੁਰਾਕ ਲੈ ਚੁੱਕੇ ਲੋਕਾਂ ਨੂੰ ਇਸ ਦੀ ਬੂਸਟਰ ਖੁਰਾਕ ਦੇਣ ‘ਤੇ ਉਨ੍ਹਾਂ ਦੀ ਪ੍ਰਤੀਰੋਧਕ ਸਮਰਥਾ ਮਜ਼ਬੂਤ ਹੋਈ ਹੈ। ਕੰਪਨੀ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਉਸ ਨੇ ਆਪਣੇ ਟੀਕੇ ਦੀ ਖੁਰਾਕ ਲੈਣ ਵਾਲੇ ਲੋਕਾਂ ‘ਤੇ ਦੋ ਸ਼ੁਰੂਆਤੀ ਅਧਿਐਨ ਕੀਤੇ ਹਨ। ਅਧਿਐਨਾਂ ‘ਚ ਉਸ ਨੇ ਪਾਇਆ ਕਿ ਬੂਸਟਰ ਖੁਰਾਕ ਲੈਣ ਨਾਲ 18 ਤੋਂ 55 ਸਾਲ ਦੀ ਉਮਰ ਦੇ ਲੋਕਾਂ ‘ਚ ਐਂਟੀਬਾਡੀ ਪ੍ਰਤੀਕਿਰਿਆ ਵਧ ਗਈ।
ਹਾਲਾਂਕਿ ਅਧਿਐਨਾਂ ਦੇ ਨਤੀਜਿਆਂ ਦੀ ਅਜੇ ਸਮੀਖਿਆ ਨਹੀਂ ਕੀਤੀ ਗਈ ਹੈ। ਜੇ.ਐਂਡ.ਜੇ. ਦੇ ਗਲੋਬਲੀ ਰਿਸਰਚ ਅਤੇ ਵਿਕਾਸ ਪ੍ਰਮੁੱਖ ਡਾਕਟਰ ਮਥਾਈ ਮੇਮੰਨ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਕੋਵਿਡ-19 ਵੈਕਸੀਨ ਦੀ ਇਕ ਬੂਸਟਰ ਖੁਰਾਕ ਨੇ ਅਧਿਐਨ ‘ਚ ਹਿੱਸਾ ਲੈਣ ਵਾਲਿਆਂ ਦੀ ਐਂਟੀਬਾਡੀ ਪ੍ਰਤੀਕਿਰਿਆਵਾਂ ਨੂੰ ਹੋਰ ਵਧਾ ਦਿੱਤਾ। ਇਹ ਲੋਕ ਸਾਡਾ ਟੀਕਾ ਲਵਾ ਚੁੱਕੇ ਸਨ।
ਇਸ ਤੋਂ ਪਹਿਲਾਂ ਕੰਪਨੀ ਨੇ ਜੋ ਡਾਟਾ ਪ੍ਰਕਾਸ਼ਿਤ ਕੀਤਾ ਸੀ, ਉਸ ‘ਚ ਦਰਸ਼ਾਇਆ ਗਿਆ ਸੀ ਕਿ ਉਸ ਦਾ ਇਕ ਖੁਰਾਕ ਵਾਲਾ ਟੀਕਾ ਇਨਫੈਕਸ਼ਨ ਤੋਂ ਉਭਰਨ ਤੋਂ ਬਾਅਦ ਅੱਠ ਮਹੀਨੇ ਤੱਕ ਵਾਇਰਸ ਨਾਲ ਸੁਰੱਖਿਆ ਪ੍ਰਦਾਨ ਕਰਦਾ ਹੈ। ਕੰਪਨੀ ਆਪਣੇ ਟੀਕਿਆਂ ਦੀ ਬੂਸਟਰ ਖੁਰਾਕਾਂ ਦੇ ਇਸਤੇਮਾਲ ਦੇ ਸੰਬੰਧ ‘ਚ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਯੂਰਪੀਅਨ ਮੈਡੀਸਨਜ਼ ਏਡੰਸੀ ਅਤੇ ਹੋਰ ਰੈਗੂਲੇਟਰੀਆਂ ਨਾਲ ਗੱਲਬਾਲ ਕਰ ਰਹੀ ਹੈ। ਜੇ.ਐਂਡ.ਜੇ. ਦੇ ਟੀਕਿਆਂ ਨੂੰ ਅਮਰੀਕਾ ਅਤੇ ਪੂਰੇ ਯੂਰਪ ‘ਚ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੋਈ ਹੈ।