ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਦੋਸ਼ ਲਾਇਆ ਕਿ ਪਰਾਲੀ ਸਾੜਨ ਦੇ ਮੁੱਦੇ ’ਤੇ ਕਿਸਾਨਾਂ ਦੀ ਮਦਦ ਲਈ ਗੁਆਂਢੀ ਸੂਬਾ ਸਰਕਾਰਾਂ ਕੋਈ ਕਾਰਵਾਈ ਨਹੀਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਹਵਾ ਗੁਣਵੱਤਾ ਮੱਧ ਅਕਤੂਬਰ ਤੋਂ ਖਰਾਬ ਹੋਣ ਲੱਗੇਗੀ। ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਵੱਡੇ ਪੈਮਾਨੇ ’ਤੇ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਨਵਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਹਵਾ ਗੁਣਵੱਤਾ ਮੱਧ ਅਕਤੂਬਰ ਤੋਂ ਖ਼ਰਾਬ ਹੋਣ ਲੱਗੇਗੀ। ਦਿੱਲੀ ’ਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਵੱਡੇ ਪੈਮਾਨੇ ’ਤੇ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਮੌਸਮ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜੀ ਜਾਂਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਅਜੇ ਦਿੱਲੀ ਵਿਚ ਹਵਾ ਸਾਫ਼ ਹੈ ਅਤੇ ਪ੍ਰਦੂਸ਼ਣਕਾਰੀ ਤੱਤ ‘ਪੀ. ਐੱਮ.’ ਦਾ ਪੱਧਰ ‘ਚੰਗਾ’ ਅਤੇ ਤਸੱਲੀਬਖਸ਼’ ਸ਼੍ਰੇਣੀਆਂ ਵਿਚ ਹੈ। ਉਨ੍ਹਾਂ ਟਵੀਟ ਕੀਤਾ,‘‘ਦਿੱਲੀ ਦੀ ਹਵਾ ਗੁਣਵੱਤਾ ਅਕਤੂਬਰ ਦੇ ਮੱਧ (ਪਰਾਲੀ ਸਾੜਨ) ਤੋਂ ਖ਼ਰਾਬ ਹੋ ਜਾਵੇਗੀ। ਸੂਬਾ ਸਰਕਾਰਾਂ ਨੇ ਆਪਣੇ ਕਿਸਾਨਾਂ ਦੀ ਮਦਦ ਲਈ ਕਾਰਵਾਈ ਨਹੀਂ ਕੀਤੀ। ਦਿੱਲੀ ਦੀ ਹਵਾ ਆਪਣੇ ਦਮ ’ਤੇ ਸਾਫ਼ ਹੈ।’’ ਦਿੱਲੀ ਸਰਕਾਰ ਪੂਸਾ ਬਾਇਓ-ਡੀਕੰਪੋਜਰ ਨੂੰ ਅਪਣਾਉਣ ’ਤੇ ਜ਼ੋਰ ਦੇ ਰਹੀ ਹੈ, ਜੋ ਇਕ ਤਰ੍ਹਾਂ ਦਾ ਤਰਲ ਪਦਾਰਥ ਹੈ ਅਤੇ ਕਥਿਤ ਤੌਰ ’ਤੇ ਪਰਾਲੀ ਨੂੰ ਖਾਦ ’ਚ ਬਦਲ ਸਕਦਾ ਹੈ। ਦਿੱਲੀ ਸਰਕਾਰ ਕੇਂਦਰ ਤੋਂ ਗੁਆਂਢੀ ਸੂਬਿਆਂ ਨੂੰ ਇਸ ਨੂੰ ਕਿਸਾਨਾਂ ਵਿਚਾਲੇ ਮੁਫ਼ਤ ਵੰਡਣ ਲਈ ਕਹਿਣ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਪਿਛਲੇ ਸਾਲ ਕਿਸਾਨਾਂ ਦਰਮਿਆਨ ਬਾਇਓ-ਡੀਕੰਪੋਜਰ ਮੁਫ਼ਤ ’ਚ ਵੰਡ ਦਿੱਤਾ ਸੀ, ਜਿਸ ਦਾ 39 ਪਿੰਡਾਂ ’ਚ 1,935 ਏਕੜ ਖੇਤੀ ਜ਼ਮੀਨ ’ਤੇ ਉਪਯੋਗ ਕੀਤਾ ਗਿਆ ਸੀ।