ਨਵੀਂ ਦਿੱਲੀ- ਦੇਸ਼ ’ਚ 4 ਦਿਨਾਂ ਤੋਂ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਪਿਛਲੇ 24 ਘੰਟਿਆਂ ’ਚ ਨਵੇਂ ਮਾਮਲਿਆਂ ਦੀ ਤੁਲਨਾ ’ਚ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ। ਇਸ ਵਿਚ ਦੇਸ਼ ’ਚ ਸ਼ੁੱਕਰਵਾਰ ਨੂੰ 2 ਕਰੋੜ 15 ਲੱਖ 98 ਹਜ਼ਾਰ 046 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਅਤੇ ਹੁਣ ਤੱਕ 79 ਕਰੋੜ 42 ਲੱਖ 87 ਹਜ਼ਾਰ 699 ਲੋਕਾਂ ਦਾ ਟੀਕਾਕਰਨ ਦੀ ਮੁਹਿੰਮ ’ਚ ਕੱਲ ਯਾਨੀ ਸ਼ੁੱਕਰਵਾਰ ਨੂੰ ਵਿਸ਼ਵ ਕੀਰਤੀਮਾਨ ਕਾਇਮ ਕੀਤਾ ਅਤੇ ਚੀਨ ਦਾ ਰਿਕਾਰਡ ਤੋੜਿਆ, ਜਿੱਥੇ ਇਕ ਦਿਨ ’ਚ ਲਗਭਗ 2 ਕਰੋੜ 8 ਲੱਖ ਟੀਕੇ ਲਗਾਏ ਜਾਣ ਦਾ ਰਿਕਾਰਡ ਸੀ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 35,662 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਪਹਿਲਾਂ 14 ਸਤੰਬਰ ਨੂੰ 25,404, 15 ਸਤੰਬਰ ਨੂੰ 27,176, 16 ਸਤੰਬਰ ਨੂੰ 30,570 ਅਤੇ 17 ਸਤੰਬਰ ਨੂੰ 34,403 ਮਾਮਲੇ ਦਰਜ ਕੀਤੇ ਗਏ ਸਨ। ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 26 ਲੱਖ 32 ਹਜ਼ਾਰ 222 ਹੋ ਗਿਆ ਹੈ।
ਦੇਸ਼ ’ਚ ਰਿਕਵਰੀ ਦਰ 97.65 ਅਤੇ ਸਰਗਰਮ ਮਾਮਲਿਆਂ ਦੀ ਦਰ 1.02 ਅਤੇ ਮੌਤ ਦਰ 1.33 ਫੀਸਦੀ ’ਤੇ ਬਰਕਰਾਰ ਹੈ। ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹੁਣ ਦੇਸ਼ ’ਚ ਪਹਿਲੇ ਸਥਾਨ ’ਤੇ ਹੈ। ਪਿਛਲੇ 24 ਘੰਟਿਆਂ ’ਚ ਇੱਥੇ ਸਭ ਤੋਂ ਵੱਧ 2741 ਸਰਗਰਮ ਮਾਮਲੇ ਵਧੇ ਹਨ ਅਤੇ ਇਨ੍ਹਾਂ ਦੀ ਗਿਣਤੀ ਹੁਣ 1,89,495 ਹੋ ਗਈ ਹੈ। ਉੱਥੇ ਹੀ 20,338 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 42,56,679 ਹੋ ਗਈ ਹੈ, ਜਦੋਂ ਕਿ 131 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 23,296 ਹੋ ਗਈ ਹੈ। ਮਹਾਰਾਸ਼ਟਰ ’ਚ ਸਰਗਰਮ ਮਾਮਲੇ 891 ਘੱਟ ਕੇ 52,002 ਰਹਿ ਗਏ ਹਨ, ਜਦੋਂ ਕਿ 67 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,38,389 ਹੋ ਗਈ ਹੈ। ਉੱਥੇ ਹੀ 4410 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 63,24,720 ਹੋ ਗਈ ਹੈ। ਰਾਸ਼ਟਰੀ ਰਾਜਧਾਨੀ ’ਚ ਸਰਗਰਮ ਮਾਮਲੇ 407 ਰਹਿ ਗਏ ਹਨ, ਜਦੋਂ ਕਿ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 14,12,936 ਹੋ ਗਈ ਹੈ। ਦੂਜੇ ਦਿਨ ਵੀ ਇਕ ਹੋਰ ਮਰੀਜ਼ ਦੀ ਮੌਤ ਤੋਂ ਬਾਅਦ ਇੱਥੇ ਮ੍ਰਿਤਕਾਂ ਦੀ ਗਿਣਤੀ 25,085 ਹੋ ਗਈ ਹੈ। ਕਰਨਾਟਕ ’ਚ ਕੋਰੋਨਾ ਦੇ ਸਰਗਰਮ ਮਾਮਲੇ ਘੱਟ ਕੇ 15,988 ਰਹਿ ਗਏ ਹਨ। ਰਾਜ ’ਚ ਦੂਜੇ ਦਿਨ ਵੀ 18 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 37,573 ਹੋ ਗਿਆ ਹੈ। ਰਾਜ ’ਚ ਹੁਣ ਤੱਕ 29,12,633 ਮਰੀਜ਼ ਠੀਕ ਹੋ ਚੁਕੇ ਹਨ।