ਬਹਾਦੁਰਗੜ੍ਹ– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਪੁਲਸ ਦੁਆਰਾ ਸਰਹੱਦਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਬਹਾਦੁਰਗੜ੍ਹ ਦੇ ਦੋ ਮੈਟਰੋਸਟੇਸ਼ਨ ਡੀ.ਐੱਮ.ਆਰ.ਸੀ. ਨੇ ਬੰਦ ਕਰ ਦਿੱਤੇ ਹਨ। ਪੰਡਿਤ ਸ਼੍ਰੀਰਾਮ ਸ਼ਰਮਾ ਮੈਟਰੋ ਸਟੇਸ਼ਨ ਅਤੇ ਬਹਾਦੁਰਗੜ੍ਹ ਸਿਟੀ ਮੈਟਰੋ ਸਟੇਸ਼ਨ ਪੂਰੀ ਤਰ੍ਹਾਂ ਬੰਦ ਹਨ। ਮੈਟਰੋ ਸਟੇਸ਼ਨ ਦੇ ਗੇਟ ’ਤੇ ਪੈਰਾਮਿਲਟਰੀ ਫੋਰਸ ਅਤੇ ਪੁਲਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਦਿੱਲੀ ਪੁਲਸ ਨੇ ਬਹਾਦੁਰਗੜ੍ਹ ਦੇ ਝਾਡੌਦਾ ਬਾਰਡਰ ’ਤੇ ਬੈਰੀਕੇਡਿੰਗ ਕੀਤੀ ਹੈ। ਬਾਰਡਰ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਵੱਖ-ਵੱਖ ਰਸਤਿਆਂ ਤੋਂ ਦਿੱਲੀ ’ਚ ਐਂਟਰੀ ਕਰਨ ਲਈ ਰਸਤਾ ਲੱਭ ਰਹੇ ਹਨ।