ਦੁਬਈ – ਵੈੱਸਟ ਇੰਡੀਜ਼ ਖ਼ਿਲਾਫ਼ ਪਹਿਲੇ ਮੈਚ ‘ਚ ਅਰਧ ਸੈਂਕੜੇ ਦੀ ਇੱਕ ਵੱਡੀ ਪਾਰੀ ਖੇਡਣ ਵਾਲੀ ਦੱਖਣੀ ਅਫ਼ਰੀਕਾ ਦੀ ਸਲਾਮੀ ਬੱਲੇਬਾਜ਼ ਲਿਜੇਲ ਲੀ ਹਾਲ ਹੀ ‘ਚ ਜਾਰੀ ਕੀਤੀ ਗਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੀ ਨਵੀਨਤਮ ਵਨ ਡੇ ਰੈਂਕਿੰਗ ‘ਚ ਭਾਰਤੀ ਕਪਤਾਨ ਮਿਤਾਲੀ ਰਾਜ ਨਾਲ ਸੰਯੁਕਤ ਰੂਪ ਨਾਲ ਸਿਖਰ ‘ਤੇ ਪਹੁੰਚ ਗਈ ਹੈ। ਲੀ ਨੇ ਵੈੱਸਟ ਇੰਡੀਜ਼ ਖ਼ਿਲਾਫ਼ ਪਹਿਲੇ ਵਨ ਡੇ ‘ਚ ਨਾਬਾਦ 91 ਦੌੜਾਂ ਬਣਾਈਆਂ ਸਨ। ਦੂਜੇ ਪਾਸੇ, ਮਿਤਾਲੀ ਨੇ ਆਪਣਾ ਨੰਬਰ ਇੱਕ ਸਥਾਨ ਬਰਕਰਾਰ ਰੱਖਿਆ ਹੈ, ਅਤੇ ਹੁਣ ਉਹ ਲੀ ਨਾਲ ਸੰਯੁਕਤ ਰੂਪ ਨਾਲ ਸਿਖਰ ‘ਤੇ ਹੈ। ਦੋਹਾਂ ਮਹਿਲਾ ਬੱਲੇਬਾਜ਼ਾਂ ਦੇ 762 ਰੇਟਿੰਗ ਅੰਕ ਹਨ।
ਆਸਟ੍ਰੇਲੀਆ ਦੀ ਐਲਿਸਾ ਹੀਲੀ ਤੀਜੇ ਸਥਾਨ ‘ਤੇ ਹੈ। ਭਾਰਤੀ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੌਵੇਂ ਸਥਾਨ ਨਾਲ ਟੌਪ 10 ‘ਚ ਸ਼ਾਮਿਲ ਹੈ। ਜੂਨ 2018 ‘ਚ ਪਹਿਲੀ ਬੱਲੇਬਾਜ਼ੀ ਰੈਂਕਿੰਗ ‘ਚ ਸਿਖਰ ‘ਤੇ ਪਹੁੰਚਣ ਤੋਂ ਬਾਅਦ ਇਸ ਸਾਲ ਮਾਰਚ ‘ਚ ਵੀ ਨੰਬਰ ਇੱਕ ਬੱਲੇਬਾਜ਼ ਬਣੀ ਲੀ ਨੇ ਦੂਜੇ ਮੈਚ ‘ਚ 18 ਦੌੜਾਂ ਬਣਾਈਆਂ ਸਨ। ਭਾਰਤ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਅਤੇ ਸੀਨੀਅਰ ਸਪਿਨਰ ਪੂਨਮ ਯਾਦਵ ਗੇਂਦਬਾਜ਼ਾਂ ਦੀ ਸੂਚੀ ‘ਚ ਕ੍ਰਮਵਾਰ 5ਵੇਂ ਅਤੇ 9ਵੇਂ ਸਥਾਨ ‘ਤੇ ਬਰਕਰਾਰ ਹਨ। ਦੀਪਤੀ ਸ਼ਰਮਾ ਆਲਰਾਊਂਡਰਾਂ ਦੀ ਸੂਚੀ ‘ਚ 5ਵੇਂ ਸਥਾਨ ‘ਤੇ ਕਾਇਮ ਹੈ। ਭਾਰਤ ਦੀ ਯੁਵਾ ਸਟਾਰ ਬੱਲੇਬਾਜ਼ ਸ਼ੈਫ਼ਾਲੀ ਵਰਮਾ T-20 ਬੱਲੇਬਾਜ਼ੀ ਰੈਂਕਿੰਗ ‘ਚ 759 ਅੰਕ ਨਾਲ ਸਿਖਰ ‘ਤੇ ਬਣੀ ਹੋਈ ਹੈ। ਉਸ ਤੋਂ ਬਾਅਦ ਆਸਟ੍ਰੇਲੀਆ ਦੀ ਬੈੱਥ ਮੂਨੀ (744) ਅਤੇ ਭਾਰਤ ਦੀ T-20 ਉੱਪ ਕਪਤਾਨ ਮੰਧਾਨਾ (716) ਦਾ ਨੰਬਰ ਹੈ।
T-20 ਗੇਂਦਬਾਜ਼ੀ ਰੈਂਕਿੰਗ ‘ਚ ਦੀਪਤੀ (6ਵੇਂ) ਅਤੇ ਪੂਨਮ (8ਵੇਂ) ਦੀ ਰੈਂਕਿੰਗ ‘ਚ ਕੋਈ ਬਦਲਾਅ ਨਹੀਂ ਆਇਆ। ਦੀਪਤੀ ਆਲਰਾਊਂਡਰਾਂ ਦੀ ਸੂਚੀ ‘ਚ ਚੌਥੇ ਸਥਾਨ ‘ਤੇ ਕਾਇਮ ਹੈ। T-20 ਗੇਂਦਬਾਜ਼ਾਂ ਦੀ ਸੂਚੀ ‘ਚ ਇੰਗਲੈਂਡ ਦੀ ਸਾਰ੍ਹਾ ਗਲੈਨ ਇੱਕ ਸਥਾਨ ਦੀ ਬਿਹਤਰੀ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਨਿਊ ਜ਼ੀਲੈਂਡ ਦੀ ਔਫ਼ ਸਪਿਨਰ ਲੇਘ ਕਾਸਪੇਰੇਕ ਸੱਤ ਸਥਾਨਾਂ ਦੀ ਬਿਹਤਰੀ ਕਰਦੀ ਹੋਈ 15ਵੇਂ ਜਦੋਂਕਿ ਆਲਰਾਊਂਡਰ ਜੈਜ਼ ਕੈਰ ੍ਹ ਸਥਾਨਾਂ ਦੀ ਬਿਹਤਰੀ ਨਾਲ 58ਵੇਂ ਸਥਾਨ ‘ਤੇ ਪਹੁੰਚ ਗਈ ਹੈ।