ਦੁਬਈ – ਦੱਖਣੀ ਐਫ਼ਰੀਕਾ ਦੇ ਦਿੱਗਜ ਬੱਲੇਬਾਜ਼ ਏ.ਬੀ.ਡਿਵੀਲੀਅਰਜ਼ ਨੇ ਖ਼ੁਦ ਨੂੰ ਉਮਰਦਰਾਜ਼ ਵਿਅਕਤੀ ਕਰਾਰ ਦਿੱਤਾ ਜਿਸ ਨੂੰ ਮੁਕਾਬਲੇ ਵਾਲੇ ਕ੍ਰਿਕਟ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਜਿੰਨਾ ਸੰਭਵ ਹੋ ਸਕੇ ਤਰੋ-ਤਾਜ਼ਾ ਰਹਿਣ ਦੀ ਜ਼ਰੂਰਤ ਪੈਂਦੀ ਹੈ। ਦੱਖਣੀ ਅਫ਼ਰੀਕਾ ਦਾ ਸਾਬਕਾ ਕਪਤਾਨ 37 ਸਾਲਾ ਡਿਵੀਲੀਅਰਜ਼ ਇੰਡੀਅਨ ਪ੍ਰੀਮੀਅਰ ਲੀਗ (IPLL) ‘ਚ ਰੌਇਲ ਚੈਲੇਂਜਰਜ਼ ਬੈਂਗਲੁਰੂ (RBC) ਦੀ ਅਗਵਾਈ ਲਈ ਅਜੇ UAE ‘ਚ ਹੈ।
RBC ਨੇ ਟਵਿਟਰ ‘ਤੇ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਡਿਵੀਲੀਅਰਜ਼ ਨੂੰ ਕਰਾਰਾ ਸ਼ੌਟ ਲਗਾ ਕੇ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਡਿਵੀਲੀਅਰਜ਼ ਨੇ ਕਿਹਾ, ”ਇਹ ਸ਼ਾਨਦਾਰ ਸੀ। ਵਿਕਟ ਥੋੜ੍ਹੀ ਗਿਲੀ ਸੀ, ਇਸ ਲਈ ਇਹ ਅਸਲ ‘ਚ ਮੁਸ਼ਕਿਲ ਸੀ। ਗੇਂਦਬਾਜ਼ ਚੰਗੀ ਗੇਂਦਬਾਜ਼ੀ ਕਰ ਰਹੇ ਸਨ ਅਤੇ ਇੱਥੇ ਜਿੰਨੀ ਹੁਮਸ ਹੈ, ਉਸ ‘ਚ ਸਾਨੂੰ ਕਾਫ਼ੀ ਪਸੀਨਾ ਵਹਾਉਣਾ ਹੋਵੇਗਾ ਅਤੇ ਇਹ ਭਾਰ ਘੱਟ ਕਰਨ ਲਈ ਚੰਗਾ ਹੈ, ਪਰ ਮੇਰੇ ਵਰਗੇ ਉਮਰਦਰਾਜ਼ ਖਿਡਾਰੀ ਨੂੰ ਜਿੰਨਾ ਸੰਭਵ ਹੋ ਸਕੇ ਤਰੋ-ਤਾਜ਼ਾ ਰਹਿਣ ਦੀ ਜ਼ਰੂਰਤ ਹੈ।”
ਦੱਸ ਦੇਈਏ ਕਿ IPLL ਨੂੰ ਜੈਵ ਸੁਰੱਖਿਅਤ ਵਾਤਾਵਰਣ ‘ਚ ਕੋਵਿਡ-19 ਕਾਰਨ ਮਈ ‘ਚ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਆਉਣ ਵਾਲੇ ਐਤਵਾਰ ਤੋਂ ਬਹਾਲ ਹੋਵੇਗਾ।