ਕਾਬੁਲ – ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲੀਪੋ ਗ੍ਰਾਂਡੀ ਸੋਮਵਾਰ ਨੂੰ ਸ਼ਰਨਾਰਥੀਆਂ ਲਈ ਮਨੁੱਖੀ ਲੋੜਾਂ ਦਾ ਮੁਲਾਂਕਣ ਕਰਨ ਲਈ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚੇ। ਗ੍ਰਾਂਡੀ ਨੇ ਟਵਿਟਰ ’ਤੇ ਕਿਹਾ ਕਿ ਮੈਂ ਅੱਜ ਸਵੇਰੇ ਕਾਬੁਲ ਵਿਚ ਉੱਤਰਿਆ ਹਾਂ। ਆਪਣੀ ਯਾਤਰਾ ਦੌਰਾਨ ਮੈਂ ਅਫਗਾਨਿਸਤਾਨ ਦੀਆਂ ਗੰਭੀਰ ਮਨੁੱਖੀ ਲੋੜਾਂ ਅੇਤ 35 ਲੱਖ ਉਜੜੇ ਅਫਗਾਨਾਂ ਦੀ ਸਥਿਤੀ ਦਾ ਮੁਲਾਂਕਣ ਕਰਾਂਗਾ। ਮੈਂ ਉਨ੍ਹਾਂ ਸਾਰੇ ਸੰਯੁਕਤ ਰਾਸ਼ਟਰ ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਮਨੁੱਖੀ ਵਰਕਰਾਂ ਦਾ ਸ਼ੁੱਕਰਗੁਜਾਰ ਹਾਂ ਜੋ ਉਨ੍ਹਾਂ ਲੋੜਾਂ ਨੂੰ ਪੂਰਾ ਕਰਨ ਲਈ ਜ਼ਮੀਨੀ ਪੱਧਰ ’ਤੇ ਸਖ਼ਤ ਮਿਹਨਤ ਕਰ ਰਹੇ ਹਨ।