ਨਵੀਂ ਦਿੱਲੀ — ਭਾਰਤ ਵਿਚ ਪਿਛਲੇ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 27,254 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਮਾਮਲੇ 3,32,64,175 ਹੋ ਗਏ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 3,74,269 ਰਹਿ ਗਈ ਹੈ, ਜੋ ਕਿ ਕੁੱਲ ਗਿਣਤੀ 1.13 ਫ਼ੀਸਦੀ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਕੋਰੋਨਾ ਨਾਲ 219 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮਿ੍ਰਤਕਾਂ ਦੀ ਗਿਣਤੀ 4,42,874 ’ਤੇ ਪਹੁੰਚ ਗਈ। ਮੰਤਰਾਲਾ ਮੁਤਾਬਕ ਪਿਛਲੇ 78 ਦਿਨਾਂ ਤੋਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 50 ਹਜ਼ਾਰ ਤੋਂ ਘੱਟ ਵੇਖੀ ਗਈ।
ਦੇਸ਼ ’ਚ ਕੋਰੋਨਾ ਤੋਂ ਪੀੜਤ ਹੋਣ ਮਗਰੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਦਰ 97.54 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਵਿਚ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ’ਚ 10,652 ਦੀ ਗਿਰਾਵਟ ਵੇਖੀ ਗਈ। ਮਹਾਮਾਰੀ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,24,47,032 ਹੋ ਗਈ ਹੈ। ਕੋਰੋਨਾ ਨਾਲ ਮੌਤ ਦਰ 1.33 ਫ਼ੀਸਦੀ ਹੈ। ਮੰਤਰਾਲਾ ਮੁਤਾਬਕ ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 74.38 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਉੱਥੇ ਹੀ ਕੋਰੋਨਾ ਫੈਲਣ ਤੋਂ ਰੋਕਣ ਲਈ ਦੇਸ਼ ’ਚ ਕੋਰੋਨਾ ਨਮੂਨਿਆਂ ਦੀ ਜਾਂਚ ਵੀ ਜਾਰੀ ਹੈ। ਐਤਵਾਰ ਨੂੰ 12,08,247 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤਕ ਕੁੱਲ 54,30,14,076 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ।