ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਪਹੁੰਚੀ ਪਿ੍ਰਅੰਕਾ, ਹਨੂੰਮਾਨ ਮੰਦਰ ’ਚ ਕੀਤੀ ਪੂਜਾ

ਰਾਏਬਰੇਲੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਆਪਣੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਦੇ ਦੋ ਦਿਨਾਂ ਦੌਰੇ ’ਤੇ ਐਤਵਾਰ ਨੂੰ ਇੱਥੇ ਪਹੁੰਚੀ ਅਤੇ ਹਨੂੰਮਾਨ ਮੰਦਰ ’ਚ ਪੂਜਾ ਕੀਤੀ। ਪਾਰਟੀ ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਦੀ ਮੁਖੀ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਵਾਡਰਾ ਆਪਣੇ ਦੋ ਦਿਨਾਂ ਦੌਰੇ ’ਤੇ ਰਾਏਬਰੇਲੀ ਪਹੁੰਚੀ।
ਰਾਹ ਵਿਚ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਰਾਏਬਰੇਲੀ ਪਹੁੰਚਣ ਮਗਰੋਂ ਪਿ੍ਰਅੰਕਾ ਨੇ ਬਛਰਾਂਵਾ ਸਥਿਤ ਚੁਰੂਵਾ ਸਰਹੱਦ ’ਤੇ ਸਥਿਤ ਹਨੂੰਮਾਨ ਮੰਦਰ ’ਚ ਪੂਜਾ ਕੀਤੀ। ਉਸ ਤੋਂ ਬਾਅਦ ਉਹ ਰਾਏਬਰੇਲੀ ਸਥਿਤ ਇਕ ਗੈਸਟ ਹਾਊਸ ਲਈ ਰਵਾਨਾ ਹੋ ਗਈ।
ਪਿ੍ਰਅੰਕਾ ਆਪਣੇ ਰਾਏਬਰੇਲੀ ਦੌਰੇ ਦੇ ਪਹਿਲੇ ਦਿਨ ਕਾਂਗਰਸ ਵਰਕਰਾਂ ਨੂੰ ਮਿਲੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਵੀਂ ਰਣਨੀਤੀ ’ਤੇ ਮੰਥਨ ਕਰੇਗੀ। ਪਾਰਟੀ ਸੂਤਰਾਂ ਮੁਤਾਬਕ ਪਿ੍ਰਅੰਕਾ ਸੋਮਵਾਰ ਨੂੰ ਆਮ ਜਨਤਾ ਨਾਲ ਮੁਲਾਕਾਤ ਕਰਨ ਮਗਰੋਂ ਲਖਨਊ ਰਵਾਨਾ ਹੋ ਜਾਵੇਗੀ। ਦੱਸ ਦੇਈਏ ਕਿ ਸੂਬਾ ਵਿਧਾਨ ਸਭਾ ਚੋਣਾਂ ਵਿਚ ਹੁਣ ਸਮਾਂ ਘੱਟ ਬਚਿਆ ਹੈ। ਅਜਿਹੇ ਵਿਚ ਪਾਰਟੀਆਂ ਆਪਣੀ-ਆਪਣੀ ਰਣਨੀਤੀ ਬਣਾਉਣ ਅਤੇ ਤਿਆਰੀਆਂ ’ਚ ਜੁਟ ਗਈਆਂ ਹਨ। ਇਸ ਲਈ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧਾ ਦਾ ਰਾਏਬਰੇਲੀ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।