ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਕੋਵਿਡ-19 ਤੋਂ ਬਚਾਅ ਲਈ ਚਟਨੀ ਦਾ ਇਸਤੇਮਾਲ ਕਰਨ ਨੂੰ ਨਹੀਂ ਕਹਿ ਸਕਦਾ। ਜਿਨ੍ਹਾਂ ਲੋਕਾਂ ਨੂੰ ਇਲਾਜ ਦੇ ਇਸ ਪਾਰੰਪਰਕ ਤਰੀਕੇ ਦਾ ਇਸਤੇਮਾਲ ਕਰਨਾ ਹੈ ਉਹ ਕਰੋ ਪਰ ਅਸੀਂ ਅਜਿਹਾ ਕੋਈ ਆਮ ਨਿਰਦੇਸ਼ ਜਾਰੀ ਨਹੀਂ ਕਰ ਸਕਦੇ।
ਜਸਟਿਸ ਡੀ.ਵਾਈ. ਸ਼ਿਵ, ਜਸਟਿਸ ਵਿਕਰਮ ਨਾਥ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ, ਜਿਸ ਵਿੱਚ ਲੋਕਾਂ ਨੂੰ ਕੋਰੋਨਾ ਦੇ ਇਲਾਜ ਲਈ ਲਾਲ ਕੀੜੀ ਦੀ ਚਟਨੀ ਦਾ ਇਸਤੇਮਾਲ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ।
ਪਟੀਸ਼ਨਰ ਨਾਇਧਰ ਪਢਿਆਲ ਦਾ ਕਹਿਣਾ ਸੀ ਕਿ ਇਹ ਚਟਨੀ ਇਮਿਊਨਿਟੀ ਨੂੰ ਵਧਾਉਣ ਦਾ ਬਿਹਤਰ ਉਪਾਅ ਹੈ ਅਤੇ ਇਹ ਕੋਵਿਡ ਦੇ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਬੈਂਚ ਨੇ ਕਿਹਾ ਕਿ ਉਨ੍ਹਾਂ ਦੇ ਦਾਅਵਿਆਂ ਦੀ ਜਾਂਚ ਲਈ ਮਾਹਰ ਕਮੇਟੀ ਬਣਾਈ ਜਾਣੀ ਚਾਹੀਦੀ ਹੈ।
ਸੁਣਵਾਈ ਦੌਰਾਨ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਕਿਹਾ ਕਿ ਅਸੀਂ ਸਾਰੇ ਪਾਰੰਪਰਕ ਇਲਾਜ ਕਰਦੇ ਹਾਂ। ਅਜਿਹਾ ਭਾਰਤ ਦੇ ਹਰ ਹਿੱਸੇ ਵਿੱਚ ਹੁੰਦਾ ਹੈ ਪਰ ਅਸੀਂ ਪੂਰੇ ਦੇਸ਼ ਨੂੰ ਇਸ ਦੇ ਇਸਤੇਮਾਲ ਦਾ ਨਿਰਦੇਸ਼ ਨਹੀਂ ਦੇ ਸਕਦੇ। ਬੈਂਚ ਨੇ ਵਕੀਲ ਨੂੰ ਕਿਹਾ, ਤੁਸੀਂ ਆਪਣੇ ਕਲਾਇੰਟ ਨੂੰ ਕਹੋ ਕਿ ਉਹ ਟੀਕੇ ਲਗਵਾਉਣ।