ਕਾਬੁਲ – ਤਾਲਿਬਾਨ ਅਧਿਕਾਰੀਆਂ ਅਤੇ ਤਕਨੀਕੀ ਟੀਮਾਂ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ਵਿੱਚ ਵੀਰਵਾਰ ਨੂੰ ਕਿਹਾ ਗਿਆ ਕਿ ਕਾਬੁਲ ਵਿੱਚ ਹਾਮਿਦ ਕਰਜਈ ਕੌਮਾਂਤਰੀ ਹਵਾਈ ਅੱਡਾ ਅਗਲੇ 3 ਦਿਨਾਂ ਵਿੱਚ ਕੌਮਾਂਤਰੀ ਉਡਾਣ ਸੇਵਾਵਾਂ ਲਈ ਤਿਆਰ ਹੋ ਜਾਏਗਾ। ਅਮਰੀਕੀ ਫੌਜੀਆਂ ਦੀ ਵਾਪਸੀ ਦਰਮਿਆਨ ਹਵਾਈ ਅੱਡੇ ’ਤੇ 20 ਮਿਲੀਅਨ ਡਾਲਰ ਤੱਕ ਦਾ ਨੁਕਸਾਨ ਹੋਇਆ।
ਸੀਰੀਆ ਦੇ ਦੱਰਾ ’ਚ ਵਿਦਰੋਹੀਆਂ ਨੇ ਹਥਿਆਰ ਸੁੱਟੇ, ਫੌਜ ਨੇ ਰਾਸ਼ਟਰੀ ਝੰਡਾ ਲਹਿਰਾਇਆ
ਦਮਿਸ਼ਕ (ਅਨਸ) – ਸੀਰੀਆਈ ਫੌਜ ਨੇ ਹਥਿਆਰਬੰਦ ਵਿਦਰੋਹੀਆਂ ਨਾਲ ਰੂਸੀ-ਵਿਚਾਲੇ ਸਮਝੌਤੇ ਤੋਂ ਬਾਅਦ ਦੱਰਾ ਅਲ-ਬਲਾਦ ਇਲਾਕੇ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਵਿਦਰੋਹੀਆਂ ਨੇ ਉਥੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਆਤਮਸਮਰਪਣ ਕਰ ਦਿੱਤਾ। ਪਿਛਲੇ ਕੁਝ ਹਫਤਿਆਂ ਵਿਚ ਰੂਸ ਨੇ ਦੱਰਾ ਵਿਚ ਮਹੀਨਿਆਂ ਤੋਂ ਚਲ ਰਹੇ ਤਣਾਅ ਨੂੰ ਘੱਟ ਕਰਨ ਲਈ ਇਕ ਸੌਦੇ ਨੂੰ ਸਫਲ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ।