ਲੰਡਨ – ਭਾਰਤੀ ਟੀਮ ਨੇ ਇੰਗਲੈਂਡ ਨੂੰ ਚੌਥੇ ਟੈੱਸਟ ਮੈਚ ਵਿੱਚ 157 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਿਲ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇੰਗਲੈਂਡ ਦੀ ਧਰਤੀ ‘ਤੇ ਰਿਕਾਰਡ ਬਣਾ ਦਿੱਤੇ ਹਨ। ਓਵਲ ‘ਚ ਮੈਚ ਜਿੱਤਦੇ ਹੀ ਵਿਰਾਟ ਨੇ ਦੁਨੀਆਂ ਦੇ ਕਈ ਦਿੱਗਜ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ।
ਵਿਰਾਟ ਦੇ ਰਿਕਾਰਡ: ਇੰਗਲੈਂਡ ‘ਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਭਾਰਤੀ ਕਪਤਾਨ: ਵਿਰਾਟ ਕੋਹਲੀ 3 ਮੈਚ, ਕਪਿਲ ਦੇਵ 2 ਮੈਚ, ਧੋਨੀ 1 ਮੈਚ, ਰਾਹੁਲ ਦ੍ਰਾਵਿੜ 1 ਮੈਚ, ਸੌਰਵ ਗਾਂਗੁਲੀ 1 ਮੈਚ ਅਤੇ ਅਜੀਤ ਵਾਡੇਕਰ 1 ਮੈਚ।
ਵਿਦੇਸ਼ ਧਰਤੀ ‘ਤੇ ਸਭ ਤੋਂ ਜ਼ਿਆਦਾ ਟੈੱਸਟ ਜਿੱਤਣ ਵਾਲੇ ਭਾਰਤੀ ਕਪਤਾਨ: ਵਿਰਾਟ ਕੋਹਲੀ 15 ਮੈਚ, ਸੌਰਭ ਗਾਂਗੁਲੀ 11 ਮੈਚ, ਧੋਨੀ 6 ਮੈਚ ਅਤੇ ਰਾਹੁਲ ਦ੍ਰਾਵਿੜ 5 ਮੈਚ।
ਸੇਨਾ (SENA) ਦੇਸ਼ਾਂ ‘ਚ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਵਾਲੇ ਏਸ਼ੀਅਨ ਕਪਤਾਨ ਇਸ ਪ੍ਰਕਾਰ ਹਨ … ਵਿਰਾਟ ਕੋਹਲੀ 6 ਮੈਚ, ਜਾਵੇਦ ਮਿਯਾਂਦਾਦ 4 ਮੈਚ, ਵਸੀਮ ਅਕਰਮ 4 ਮੈਚ, ਧੋਨੀ 3 ਮੈਚ, ਮਿਸਬਾਹ-ਉਲ-ਹਕ 3 ਮੈਚ, ਮੁਸ਼ਤਾਕ ਮੁਹੰਮਦ 3 ਮੈਚ ਅਤੇ ਮੰਸੂਰ ਅਲੀ ਖ਼ਾਨ ਪਟੌਦੀ 3 ਮੈਚ। ਇੱਥੇ ਵਰਨਣਯੋਗ ਹੈ ਕਿ ਸੇਨਾ ਦੇਸ਼ਾਂ ‘ਚ ਸਾਊਥ ਅਫ਼ਰੀਕਾ, ਇੰਗਲੈਂਡ, ਨਿਊ ਜ਼ੀਲੈਂਡ ਅਤੇ ਆਸਟਰੇਲੀਆ ਆਉਂਦੇ ਹਨ। ਹਰ ਮੁਲਕ ਦੇ ਨਾਮ ਦਾ ਪਹਿਲਾ ਅੰਗ੍ਰੇਜ਼ੀ ਦਾ ਅੱਖਰ।
ਕਪਤਾਨ ਦੇ ਰੂਪ ‘ਚ 100+ ਦੌੜਾਂ ਨਾਲ ਸਭ ਤੋਂ ਜ਼ਿਆਦਾ ਟੈੱਸਟ ਜਿੱਤਾਂ ‘ਚ ਵਿਰਾਟ ਕੋਹਲੀ 26, ਰਿਕੀ ਪੋਂਟਿੰਗ 23, ਗ੍ਰੈਮ ਸਮਿੱਥ 15, ਜੋ ਰੂਟ 15 ਅਤੇ ਸਟੀਵ ਵਾਅ 15 ਜਿੱਤਾਂ।
ਕਪਤਾਨ ਦੇ ਰੂਪ ‘ਚ 150+ ਦੌੜਾਂ ਨਾਲ ਸਭ ਤੋਂ ਜ਼ਿਆਦਾ ਜਿੱਤਾਂ ‘ਚ ਵਿਰਾਟ ਕੋਹਲੀ 20, ਰਿਕੀ ਪੋਂਟਿੰਗ 18, ਗ੍ਰੈਮ ਸਮਿੱਥ 12 ਅਤੇ ਜੋਅ ਰੂਟ 11 ਜਿੱਤਾਂ।
ਵਿਦੇਸ਼ੀ ਧਰਤੀ ‘ਤੇ ਕਪਤਾਨ ਦੇ ਰੂਪ ‘ਚ 100+ ਦੌੜਾਂ ਨਾਲ ਸਭ ਤੋਂ ਜ਼ਿਆਦਾ ਟੈੱਸਟ ਜਿੱਤਾਂ ‘ਚ ਵਿਰਾਟ ਕੋਹਲੀ 11, ਕਲਾਈਵ ਲੌਇਡ 11 ਅਤੇ ਮਿਸਬਾਹ-ਉਲ-ਹਕ 11 ਜਿੱਤਾਂ।