ਜਿਸ ਪਲ ਦਾ ਪ੍ਰਭਾਸ ਦਾ ਹਰ ਪ੍ਰਸ਼ੰਸਕ ਇੰਤਜ਼ਾਰ ਕਰ ਰਿਹਾ ਸੀ, ਉਹ ਆਖਿਰਕਾਰ ਆ ਗਿਆ ਹੈ। ਪੈਨ ਇੰਡੀਆ ਸਟਾਰ ਦੀ ਰੋਮੈਂਟਿਕ ਫ਼ਿਲਮ ਰਾਧੇ ਸ਼ਿਆਮ ਅਗਲੇ ਸਾਲ ਮਕਰ ਸੰਕ੍ਰਾਂਤੀ ‘ਤੇ ਵਿਸ਼ਵ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵ ਜਾਵੇਗੀ। ਉਤਸ਼ਾਹ ਨੂੰ ਹੋਰ ਵਧਾਉਾਂਦੇ ਹੋਏ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਦਾ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ‘ਤੇ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਅਤੇ ਇਹ ਬੇਹੱਦ ਸ਼ਾਨਦਾਰ ਨਜ਼ਰ ਆ ਰਿਹਾ ਹੈ। ਪ੍ਰਭਾਸ ਇੱਕ ਖ਼ੂਬਸੂਰਤ ਟਕਸੀਡੋ ਅਤੇ ਪੂਜੇ ਹੇਗੜੇ ਇੱਕ ਸੋਹਣਾ ਬਾਲ ਗਾਊਨ ਪਹਿਨੇ ਨਜ਼ਰ ਆ ਰਹੀ ਹੈ ਅਤੇ ਇਹ ਪੋਸਟਰ ਕਿਸੇ ਫ਼ੇਅਰੀਟੇਲ ਤੋਂ ਘੱਟ ਨਹੀਂ ਲੱਗ ਰਿਹਾ। ਰਾਧਾ ਕ੍ਰਿਸ਼ਨ ਕੁਮਾਰ ਵਲੋਂ ਨਿਰਦੇਸ਼ਤ ਬਹੁਭਾਸ਼ੀ ਪ੍ਰੇਮ ਕਹਾਨੀ 1970 ਦੇ ਦਹਾਕੇ ‘ਚ ਯੌਰਪ ‘ਚ ਸਥਾਪਿਤ ਹੈ। ਇਟਲੀ, ਜੌਰਜੀਆ ਅਤੇ ਹੈਦਰਾਬਾਦ ‘ਚ ਵੱਡੇ ਪੱਧਰ ‘ਤੇ ਸ਼ੂਟ ਕੀਤੀ ਗਈ ਰਾਧੇ ਸ਼ਿਆਮ ਨੂੰ ਇੱਕ ਮੈਗਾ ਕੈਨਵਸ ‘ਤੇ ਰੱਖਿਆ ਗਿਆ ਹੈ ਜੋ ਅਤਿ-ਆਧੁਨਿਕ ਦ੍ਰਿਸ਼ ਪ੍ਰਭਾਵਾਂ ਦਾ ਦਾਅਵਾ ਕਰਦੀ ਹੈ ਜਿਸ ‘ਚ ਪ੍ਰਭਾਸ ਅਤੇ ਪੂਜਾ ਪਹਿਲਾਂ ਕਦੇ ਨਾ ਦੇਖੇ ਗਏ ਇੱਕ ਵੱਖਰੇ ਰੂਪ ‘ਚ ਦਿਖਾਈ ਦੇਣਗੇ।
ਨਿਰਦੇਸ਼ਕ ਰਾਧਾ ਕ੍ਰਿਸ਼ਨ ਕੁਮਾਰ ਕਹਿੰਦੇ ਹਨ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਇਹ ਤੈਅ ਕਰਨ ‘ਚ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਦਰਸ਼ਕਾਂ ਨੂੰ ਇੱਕ ਅਜਿਹਾ ਨਾਟਕੀ ਤਜਰਬਾ ਦੇਈਏ ਜਿਸ ਨੂੰ ਉਹ ਕਦੇ ਨਾ ਭੁੱਲ ਸਕਣ। ਰਾਧੇ ਸ਼ਿਆਮ 14 ਜਨਵਰੀ 2022 ਨੂੰ ਸਿਨੇਮਾਘਰਾਂ ‘ਚ ਆਏਗੀ। ਅਸੀਂ ਜਨਮ ਅਸ਼ਟਮੀ ਵਰਗੇ ਖ਼ਾਸ ਦਿਨ ‘ਤੇ ਫ਼ਿਲਮ ਦਾ ਇਹ ਪੋਸਟਰ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਰਾਧੇ ਸ਼ਿਆਮ ਇੱਕ ਬਹੁਭਾਸ਼ੀ ਫ਼ਿਲਮ ਹੋਵੇਗੀ ਅਤੇ ਰਾਧਾ ਕ੍ਰਿਸ਼ਨ ਕੁਮਾਰ ਵਲੋਂ ਨਿਰਦੇਸ਼ਤ ਅਤੇ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਵਲੋਂ ਪੇਸ਼ ਕੀਤੀ ਜਾਵੇਗੀ। ਇਹ UV ਕ੍ਰੀਏਸ਼ਨਸ ਵਲੋਂ ਨਿਰਮਿਤ ਹੈ। ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਵਾਮਸੀ ਅਤੇ ਪ੍ਰਮੋਦ ਨੇ ਕੀਤਾ ਹੈ।