ਅੰਮ੍ਰਿਤਸਰ – ਪੰਜਾਬ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਚੋਣਾਂ ਦੀ ਤਿਆਰੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੋਣਾਂ ਦੇ ਸਬੰਧ ’ਚ ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਜਦੋਂ ਵੀ ਹੋਣ, ਅਸੀਂ ਇਸ ਦੇ ਲਈ ਤਿਆਰ-ਬਰ-ਤਿਆਰ ਹਾਂ। ਇਨ੍ਹਾਂ ਚੋਣਾਂ ’ਚ ਹਰੇਕ ਉਮੀਦਵਾਰ ਨੂੰ ਚੋਣ ਲੜਨ ਦਾ ਹੱਕ ਹੁੰਦਾ ਹੈ, ਭਾਵੇਂ ਉਹ ਪਾਰਟੀ ਦੇ ਨਾਲ ਲੜੇ ਜਾਂ ਆਜ਼ਾਦ ’ਚ ਲੜੇ ਜਾਂ ਕੁਝ ਹੋਰ। ਇਨ੍ਹਾਂ ਚੋਣਾਂ ’ਚ ਸਾਰੀਆਂ ਪਾਰਟੀਆਂ ਹਿੱਸਾ ਲੈਂਦੀਆਂ ਹਨ, ਜਿਵੇਂ ਐੱਸ.ਜੀ.ਪੀ.ਸੀ., ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਆਦਿ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕਾਂ ਨੇ ਆਪਣੀ ਵੋਟ ਉਸ ਨੂੰ ਪਾਉਣੀ ਹੁੰਦੀ ਹੈ, ਜਿਸ ’ਤੇ ਉਹ ਵਿਸ਼ਵਾਸ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪੰਥਕ ਪਾਰਟੀ ਸਮਝਦੇ ਹਨ, ਜਿਸ ਦੀਆਂ ਸੇਵਾਵਾਂ ਤੋਂ ਵੇਖ ਕੇ ਲੋਕ ਵੋਟ ਪਾਉਂਦੇ ਹਨ। ਵੋਟ ਪਾਉਣ ਦੀ ਮਿਆਦ ਪਹਿਲਾਂ ਦੀ ਤਰ੍ਹਾਂ ਪੁਰਾਣੀ ਹੈ। ਇਨ੍ਹਾਂ ਚੋਣਾਂ ’ਚ 21 ਸਾਲ ਦਾ ਸ਼ਖ਼ਸ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਵੋਟਰ ਦੀ ਉਮਰ 18 ਸਾਲ ਦੀ ਹੋਵੇ ਜਾਂ 21 ਸਾਲ, ਉਨ੍ਹਾਂ ਨੂੰ ਉਸ ਦਾ ਕੋਈ ਇਤਰਾਜ਼ ਨਹੀਂ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲਾ ਵਿਅਕਤੀ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਨਹੀਂ ਲੜ ਸਕਦਾ। ਐੱਸ.ਜੀ.ਪੀ.ਸੀ. ਦੀਆਂ ਚੋਣਾਂ ਗੁਰਸਿੱਖ ਵਿਅਕਤੀ ਦੀ ਲੜ ਸਕਦਾ ਹੈ, ਕਿਉਂਕਿ ਇਨ੍ਹਾਂ ਚੋਣਾਂ ’ਚ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।