ਬੌਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਇਨ੍ਹਾਂ ਦਿਨਾਂ ‘ਚ ਆਪਣੇ ਹੋਮ ਟਾਊਨ ਬੁਢਾਨਾ ‘ਚ ਹੈ। ਪੂਰੇ ਦੇਸ਼ ‘ਚ ਲੱਗੀ ਤਾਲਾਬੰਦੀ ਤੋਂ ਬਾਅਦ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੁਢਾਨਾ ‘ਚ ਬਤੀਤ ਕਰਦੈ। ਉੱਥੇ ਹੀ ਹੁਣ ਨਵਾਜ਼ੂਦੀਨ ਸਿਦੀਕੀ ਨੇ ਕਿਹਾ ਹੈ ਕਿ ਉਸ ਨੇ ਆਪਣਾ ਸਾਰਾ ਕੰਮ ਘਰ ਤੋਂ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ। ਦਿੱਗਜ ਅਦਾਕਾਰ ਨੇ ਅੰਗਰੇਜ਼ੀ ਵੈੱਬਸਾਈਟ ਸਪੌਟਬੁਆਏ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਫਿਲਮੀ ਕਰੀਅਰ ਤੋਂ ਇਲਾਵਾ ਬੁਢਾਨਾ ‘ਚ ਬੀਤ ਰਹੇ ਸਮੇਂ ਨੂੰ ਲੈ ਕੇ ਵੀ ਲੰਬੀ ਗੱਲ ਕੀਤੀ। ਆਪਣੇ ਹੋਮ ਟਾਊਨ ‘ਚ ਜ਼ਿਆਦਾ ਸਮਾਂ ਬਿਤਾਉਣ ਨੂੰ ਲੈ ਕੇ ਨਵਾਜ਼ੂਦੀਨ ਨੇ ਕਿਹਾ, ”ਤਾਲਾਬੰਦੀ ਤੋਂ ਬਾਅਦ ਮੈਂ ਆਪਣਾ ਸਮਾਂ ਬੁਢਾਨਾ ‘ਚ ਬਿਤਾ ਰਿਹਾ ਹਾਂ। ਮੁੰਬਈ ‘ਚ ਕੰਮ ਠੱਪ ਹੋ ਗਿਆ ਹੈ ਤਾਂ ਮੈਂ ਘਰ ਆ ਗਿਆ। ਇਸ ਤੋਂ ਬਾਅਦ ਮੈਂ ਆਪਣਾ ਕੁੱਝ ਸਮਾਂ ਮਾਂ ਦੇ ਨਾਲ ਗੁਜ਼ਾਰਦਾ ਹਾਂ ਅਤੇ ਫ਼ਿਰ ਵਾਪਿਸ ਚੱਲਾ ਜਾਂਦਾ ਹਾਂ।”
ਉਸ ਨੇ ਅੱਗੇ ਕਿਹਾ, ”ਪਰ ਜਦੋਂ ਮੁੰਬਈ ‘ਚ ਕੋਈ ਕੰਮ ਨਹੀਂ ਹੁੰਦਾ ਤਾਂ ਮੈਂ ਇੱਥੇ ਰੁੱਕ ਜਾਂਦਾ ਹਾਂ। ਦੇਖਦੇ ਹੀ ਦੇਖਦੇ ਇੱਕ ਸਾਲ ਨਿਕਲ ਗਿਆ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਹੋਮ ਟਾਊਨ ‘ਚ ਕਿੰਨਾ ਖ਼ੁਸ਼ ਰਹਿੰਦਾ ਹਾਂ।”ਅਦਾਕਾਰ ਆਪਣੇ ਹੋਮ ਟਾਊਨ ‘ਚ ਰਹਿ ਕੇ ਖੇਤੀ ਵੀ ਕਰਦਾ ਰਹਿੰਦੈ। ਅਜਿਹੇ ‘ਚ ਉਸ ਨੇ ਇੱਕ ਕਲਾਕਾਰ ਅਤੇ ਕਿਸਾਨ ਦੱਸਣ ਦੇ ਫ਼ਰਕ ਨੂੰ ਦੱਸਦੇ ਹੋਏ ਕਿਹਾ, ”ਪੇਸ਼ੇ ਤੋਂ ਮੈਂ ਬੇਸ਼ੱਕ ਇੱਕ ਕਲਾਕਾਰ ਹਾਂ ਪਰ ਦਿਲ ਤੋਂ ਮੈਂ ਇੱਕ ਕਿਸਾਨ ਹਾਂ। ‘
ਅਦਾਕਾਰ ਨੇ ਕਿਹਾ, ”ਮੈਨੂੰ ਜ਼ਮੀਨ ਨਾਲ ਜੁੜੇ ਰਹਿਣਾ ਕਾਫ਼ੀ ਪਸੰਦ ਹੈ। ਮੈਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਮੈਂ ਜ਼ਮੀਨ ‘ਤੇ ਕੰਮ ਕਰਦਾ ਹਾਂ। ਜਦੋਂ ਮੈਂ ਬੁਢਾਨਾ ‘ਚ ਹੁੰਦਾ ਹਾਂ ਤਾਂ ਮੈਂ ਆਪਣੇ ਖੇਤ ‘ਚ ਹੀ ਸੌਂਦਾ ਹਾਂ। ਖੇਤੀ ਕਰਨ ‘ਚ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਮੇਰੇ ਲਈ ਇੱਕ ਕਲਾਕਾਰ ਹੋਣਾ ਵੀ ਉਨਾਂ ਹੀ ਮਹੱਤਵਪੂਰਨ ਹੈ। ਮੈਂ ਹਾਲ ਹੀ ‘ਚ ਕੁੱਝ ਦਿਲਚਸਪ ਪ੍ਰੌਜੈਕਟਸ ਸਾਈਨ ਕੀਤੇ ਹਨ।”