ਐਕਸ਼ਨ, ਡਰਾਮਾ ਅਤੇ ਰੋਮਾਂਚ ਨਾਲ ਭਰਪੂਰ ਪੰਜਾਬੀ ਫ਼ਿਲਮ ਉੱਚਾ ਪਿੰਡ ਨੂੰ ਪੰਜਾਬੀ ਫ਼ਿਲਮ ਪ੍ਰੇਮੀਆਂ ਵਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਲਈ ਕਿਉਂਕਿ ਇਸ ਫ਼ਿਲਮ ‘ਚ ਤੁਹਾਨੂੰ ਬਹੁਤ ਹੀ ਦਮਦਾਰ ਕਹਾਣੀ, ਨਵੇਂ ਚਿਹਰੇ ਅਤੇ ਕੁੱਝ ਵੱਖਰਾ ਦੇਖਣ ਨੂੰ ਮਿਲੇਗਾ। ਨਾ ਜ਼ਬਰਦਸਤੀ ਦਾ ਹਾਸਾ, ਨਾ ਐਕਸ਼ਨ ਅਤੇ ਨਾ ਹੀ ਜ਼ਬਰਦਸਤੀ ਦੇ ਡਾਇਲੌਗ।
ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਵਦੀਪ ਕਲੇਰ ਇੱਕ ਪ੍ਰਤਿਭਾਵਾਨ ਥੀਏਟਰ ਕਲਾਕਾਰ ਨੂੰ ਕਾਸਟ ਕੀਤਾ ਗਿਆ ਹੈ ਜਿਸ ਨੇ ਪਹਿਲਾਂ ਰੁਪਿੰਦਰ ਗਾਂਧੀ: ਦਾ ਗੈਂਗਸਟਰ, ਰੁਪਿੰਦਰ ਗਾਂਧੀ: ਦਾ ਰਾਬਿਨਹੁਡ, ਸਰਦਾਰ ਮੁਹੰਮਦ, ਸਿਕੰਦਰ 2, ਪੱਤਾ ਪੱਤਾ ਸਿੰਘਾਂ ਦਾ ਵੈਰੀ ਅਤੇ ਇੱਕੋ-ਮਿੱਕੇ ਵਰਗੀਆਂ ਫ਼ਿਲਮਾਂ ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਬੇਸ਼ੱਕ ਮੁੱਖ ਅਦਾਕਾਰ ਵਜੋਂ ਫ਼ਿਲਮ ਉੱਚਾ ਪਿੰਡ ਨਵਦੀਪ ਕਲੇਰ ਦੀ ਪਹਿਲੀ ਫ਼ਿਲਮ ਹੈ, ਪਰ ਪਹਿਲੀ ਫ਼ਿਲਮ ਨਾਲ ਹੀ ਨਵਦੀਪ ਨੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾ ਲਈ ਹੈ। ਨਵਦੀਪ ਨੇ ਫ਼ਿਲਮ ‘ਚ ਆਜ਼ਾਦ ਦੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ ਹੈ ਅਤੇ ਉਸ ਵਲੋਂ ਕੀਤੀ ਸਖ਼ਤ ਮਿਹਨਤ ਸਾਫ਼ ਨਜ਼ਰ ਆਉਾਂਦੀ ਹੈ।
ਉੱਚਾ ਪਿੰਡ ਦੀ ਮੁੱਖ ਅਦਾਕਾਰਾ ਪੰਜਾਬੀ ਮਾਡਲ ਅਤੇ ਅਦਾਕਾਰਾ ਪੂਨਮ ਸੂਦ ਹੈ ਜਿਸ ਨੇ ਮੇਰੇ ਯਾਰ ਕਮੀਨੇ, ਅੱਜ ਦੇ ਲਫੰਗੇ, ਮੁੰਡਾ ਫ਼ਰੀਦਕੋਟੀਆ, ਯਾਰ ਅਣਮੁੱਲੇ 2, ਲਕੀਰਾਂ ਅਤੇ ਹਮ ਹੈਂ ਤੀਨ ਖ਼ੁਰਾਫ਼ਾਤੀ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਕਈ ਰਿਐਲਿਟੀ TV ਸ਼ੋਅਜ਼ ‘ਚ ਵੀ ਕੰਮ ਕੀਤਾ ਹੈ। ਪੂਨਮ ਦੀ ਬਤੌਰ ਮੁੱਖ ਅਦਾਕਾਰਾ ਇਹ ਪਹਿਲੀ ਫ਼ਿਲਮ ਹੈ ਅਤੇ ਆਪਣੀ ਅਦਾਕਾਰੀ ਤੇ ਦਿਲਕਸ਼ ਅਦਾਵਾਂ ਨਾਲ ਪੂਨਮ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਹਰਜੀਤ ਰਿੱਕੀ ਵਲੋਂ ਨਿਰਦੇਸ਼ਿਤ ਉੱਚਾ ਪਿੰਡ ‘ਚ ਉਹ ਸਾਰੇ ਤੱਤ ਹੋਣ ਦਾ ਵਿਸ਼ਵਾਸ ਹੈ ਜੋ ਇੱਕ ਫ਼ਿਲਮ ਨੂੰ ਬਲੌਕਬਸਟਰ ‘ਚ ਬਦਲਣ ਦੀ ਹਿੰਮਤ ਰੱਖਦੇ ਹਨ, ਜਿਸ ‘ਚ ਐਕਸ਼ਨ, ਰੋਮਾਂਚ, ਕਾਮੇਡੀ, ਰੋਮੈਂਸ ਅਤੇ ਇੱਕ ਮਨਮੋਹਣੀ ਕਹਾਣੀ ਹੈ। ਉੱਚਾ ਪਿੰਡ ‘ਚ ਨਵਦੀਪ ਕਲੇਰ ਇੱਕ ਉਤਸ਼ਾਹੀ ਨੌਜਵਾਨ ਆਜ਼ਾਦ ਦੀ ਭੂਮਿਕਾ ਨਿਭਾਅ ਰਹੇ ਹੈ।
ਉੱਚਾ ਪਿੰਡ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅਸਲ ‘ਚ ਇੱਕ ਪ੍ਰਭਾਵਸ਼ਾਲੀ ਕਹਾਣੀ ਵਾਲੇ ਇੱਕ ਅਦਾਕਾਰ ਦੀ ਫ਼ਿਲਮ ਹੈ ਜੋ ਨੌਜਵਾਨਾਂ ਅਤੇ ਪਰਿਵਾਰਕ ਦਰਸ਼ਕਾਂ ਨੂੰ ਇੱਕੋ ਜਿਹਾ ਕੀਲੇਗਾ। ਉੱਚਾ ਪਿੰਡ ਦੀ ਮਸ਼ਹੂਰ ਕਾਸਟ ਦੇ ਹੋਰ ਨਾਵਾਂ ‘ਚ ਸਰਦਾਰ ਸੋਹੀ, ਹੋਬੀ ਧਾਲੀਵਾਲ, ਆਸ਼ੀਸ਼ ਦੁੱਗਲ, ਮੁਕੁਲ ਦੇਵ ਅਤੇ ਹੋਰ ਬਹੁਤ ਸਾਰੇ ਅਦਾਕਾਰ ਸ਼ਾਮਿਲ ਹਨ। ਹਰਜੀਤ ਰਿੱਕੀ ਵਲੋਂ ਨਿਰਦੇਸ਼ਿਤ ਫ਼ਿਲਮ ਦੀਪ ਐਂਟਰਟੇਨਮੈਂਟ ਅਤੇ ਟੂ ਆਰ.ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਹੈ।