ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਲੋਕਪਿ੍ਰਅ ਨੇਤਾ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਦੁਨੀਆ ’ਚ ਆਪਣਾ ਅਕਸ ਮਜ਼ਬੂਤ ਕੀਤਾ ਹੈ। ਇਹ ਗੱਲ ‘ਦਿ ਮਾਰਨਿੰਗ ਕੰਸਲਟ’ ਦੇ ਸਰਵੇ ’ਚ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਮੇਤ ਦੁਨੀਆ ਦੇ 13 ਦਿੱਗਜ਼ ਰਾਸ਼ਟਰਾਂ ਦੇ ਮੁਖੀਆਂ ਨੂੰ ਪਿੱਛੇ ਛੱਡਿਆ ਹੈ। 2 ਸਤੰਬਰ ਨੂੰ ਅਪਡੇਟ ਕੀਤੇ ਗਏ ਇਸ ਸਰਵੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪਰੂਵਲ ਰੇਟਿੰਗ 70 ਫ਼ੀਸਦੀ ਹੈ। ਮੋਦੀ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਆਂਦਰੇ ਮੈਨੁਅਲ ਲੋਪੇਜ ਓਬ੍ਰਾਡੋਰ ਦੂਜੇ ਅਤੇ ਇਟਲੀ ਦੇ ਪ੍ਰਧਾਨ ਮੰਰੀ ਮਾਰੀਓ ਦਰਾਘੀ ਤੀਜੇ ਨੰਬਰ ’ਤੇ ਹਨ।
ਜਰਮਨ ਦੀ ਚਾਂਸਲਰ ਐਂਜਲਾ ਮਰਕੇਲ ਚੌਥੇ ਨੰਬਰ ’ਤੇ ਹੈ ਅਤੇ ਉੱਥੇ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ (48 ਫ਼ੀਸਦੀ) ਗਲੋਬਲ ਨੇਤਾਵਾਂ ਦੀ ਇਸ ਸੂਚੀ ’ਚ 5ਵੇਂ ਨੰਬਰ ’ਤੇ ਹਨ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮਾਰੀਸਨ ਰੇਟਿੰਗ ਨਾਲ 6ਵੇਂ ਨੰਬਰ ’ਤੇ ਹਨ। 7ਵੇਂ ਨੰਬਰ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ, ਜਿਨ੍ਹਾਂ ਦੀ ਰੇਟਿੰਗ 45 ਫ਼ੀਸਦੀ ਹੈ।