ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਯਾਨੀ ਕਿ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਸਮਰੱਥਾ ਦਾ ਲੋਹਾ ਦੁਨੀਆ ਨੇ ਫਿਰ ਮੰਨਿਆ ਹੈ। ਚੌਹਾਨ ਨੇ ਇਕ ਸੰਸਥਾ ‘ਮਾਰਨਿੰਗ ਕੰਸਲਟ’ ਦੇ ਸਰਵੇ ਦਾ ਹਵਾਲਾ ਦਿੰਦੇ ਹੋਏ ਟਵਿੱਟਰ ’ਤੇ ਲਿਖਿਆ ਕਿ ਅਮਰੀਕਾ ਦੀ ਪ੍ਰਸਿੱਧ ਸੰਸਥਾ ਮਾਰਨਿੰਗ ਕੰਸਲਟ ਦੇ ਸਰਵੇ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਨੀਆ ਦੇ ਸਭ ਤੋਂ ਲੋਕਪਿ੍ਰਅ ਨੇਤਾ ਹਨ। ਸਾਡੇ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਸਮਰੱਥਾ, ਦੂਰਦਸ਼ਤਾ ਅਤੇ ਚੁਣੌਤੀਆਂ ਨਾਲ ਲੜਨ ਦੀ ਯੋਗਤਾ ਦਾ ਦੁਨੀਆ ਨੇ ਫਿਰ ਲੋਹਾ ਮੰਨਿਆ ਹੈ। ਦੇਸ਼ ਨੂੰ ਵਧਾਈ।
ਚੌਹਾਨ ਨੇ ਇਸ ਸੰਦਰਭ ਵਿਚ ਇਕ ਹੋਰ ਟਵੀਟ ਜ਼ਰੀਏ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ’ਤੇ ਤੰਜ ਕੱਸਦੇ ਹੋਏ ਲਿਖਿਆ ਕਿ ਉਮੀਦ ਹੈ ਕਿ ਰਾਹੁਲ ਜੀ ਨੂੰ ਇਹ ਖ਼ਬਰ ਸੁਣਨ ਮਗਰੋਂ ਰਾਤ ਨੂੰ ਬਿਹਤਰ ਨੀਂਦ ਆਈ ਹੋਵੇਗੀ ਅਤੇ ਉਹ ਰਾਤ ਨੂੰ ਜਾਗੇ ਨਹੀਂ ਹੋਣਗੇ। ਭਾਜਪਾ ਦੇ ਹੋਰ ਨੇਤਾਵਾਂ ਨੇ ਵੀ ਇਸ ਸੰਦਰਭ ’ਚ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤੇ ਹਨ।