ਕਾਹਿਰਾ : ਮਿਸਰ ਦੀ ਰਾਜਧਾਨੀ ਨੂੰ ਸਵੇਜ਼ ਨਹਿਰ ਨਾਲ ਜੋੜਨ ਵਾਲੇ ਹਾਈਵੇਅ ‘ਤੇ ਇਸ ਬੱਸ ਦੇ ਪਲਟਣ ਦੀ ਖ਼ਬਰ ਹੈ। ਇਸ ਹਾਦਸੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਦੇਸ਼ ਦੀ ਸਰਕਾਰੀ ਸਮਚਾਰ ਏਜੰਸੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਐੱਮ.ਈ.ਐੱਨ.ਏ. ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਇਹ ਘਟਨਾ ਸ਼ਨੀਵਾਰ ਨੂੰ ਸਵੇਜ਼ ਨਹਿਰ ਨੇੜੇ ਕਾਹਿਰਾ-ਸਵੇਜ਼ ਮਾਰੂਥਲ ਸੜਕ ‘ਤੇ ਵਾਪਰੀ। ਖ਼ਬਰ ਮੁਤਾਬਕ ਇਹ ਬੱਸ ਸ਼ਰਮ ਅਲ-ਸ਼ੇਖ ਦੇ ਰੈੱਡ-ਸੀ ਰਿਜ਼ੋਰਟ ਤੋਂ ਕਾਹਿਰਾ ਜਾ ਰਹੀ ਸੀ। ਉਦੋਂ ਇਹ ਇਕ ਕੰਕ੍ਰੀਟ ਦੇ ਬੈਰੀਅਰ ਨਾਲ ਟਕਰਾ ਗਈ ਅਤੇ ਪਲਟ ਗਈ।