ਤਲਵੰਡੀ ਸਾਬੋ : ਆਮ ਆਦਮੀ ਪਾਰਟੀ ਵਿੱਚ ਜਿਥੇ ਇੱਕ ਪਾਸੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਪਾਰਟੀ ਦੀ ਪੀ.ਏ.ਸੀ.ਵੱਲੋ ਜਲਦੀ ਮੁੱਖ ਮੰਤਰੀ ਚਿਹਰੇ ਦੇ ਨਾਮ ਦਾ ਐਲਾਨ ਕਰਨ ਦੀ ਗੱਲ ਕੀਤੀ ਹੈ।
ਤਲਵੰਡੀ ਸਾਬੋ ਵਿਖੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਨਾਮ ਐਲਾਨ ਕਰਕੇ ਹੀ ਲੜੇਗੀ ਤੇ ਇਸ ਸਬੰਧੀ ਲਗਾਤਾਰ ਪੀ.ਏ.ਸੀ. ਦੀਆਂ ਮੀਟਿੰਗਾਂ ਵੀ ਚੱਲ ਰਹੀਆਂ ਹਨ। ਇਹ ਵੱਡੇ ਫੈਸਲੇ ਹਨ ਜੋ ਪਾਰਟੀ ਦੀ ਪੀ.ਏ.ਸੀ. ਵਿੱਚ ਲਏ ਜਾਂਦੇ ਹਨ। ਵਿਰੋਧੀਆਂ ਵੱਲੋ ਦਿੱਤੇ ਜਾ ਰਹੇ ਬਿਆਨਾਂ ’ਤੇ ਆਪ ਵਿਧਾਇਕਾ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਗਲਤ ਤਰੀਕੇ ਨਾਲ ਟਿਪਣੀਆਂ ਕਰਨਾ ਹੁੰਦਾ ਹੈ ਪਰ ਫਤਵਾ ਦੇਣਾ ਹੈ ਪੰਜਾਬ ਦੇ ਲੋਕਾਂ ਨੇ ਦੇਣਾ ਹੈ ਤੇ ਪੰਜਾਬ ਦੇ ਲੋਕ ‘ਆਪ’ ਆਦਮੀ ਪਾਰਟੀ ਨੂੰ ਕਿੱਥੇ ਖੜਾ ਕਰਦੇ ਹਨ ਉਹ ਪੰਜਾਬ ਦੇ ਲੋਕ ਹੀ ਦੱਸਣਗੇ।