ਅਦਾਕਾਰਾ ਅਤੇ TMC ਸਾਂਸਦ ਨੁਸਰਤ ਜਹਾਂ ਨੇ 26 ਅਗਸਤ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਦੇ ਜਨਮ ਤੋਂ ਬਾਅਦ ਅਦਾਕਾਰਾ ਨੂੰ ਸੋਸ਼ਲ ਮੀਡੀਆ ‘ਤੇ ਖ਼ੂਬ ਵਧਾਈਆਂ ਮਿਲ ਰਹੀਆਂ ਹਨ। ਪ੍ਰਸ਼ੰਸਕ ਉਸ ਤੋਂ ਸਵਾਲ ਕਰ ਰਹੇ ਹਨ ਕਿ ਉਸ ਦੇ ਬੱਚੇ ਦਾ ਪਿਤਾ ਕੌਣ ਹੈ? ਨੁਸਰਤ ਪਿਛਲੇ ਸਾਲ ਤੋਂ ਹੀ ਅਦਾਕਾਰ ਯਸ਼ ਦਾਸਗੁਪਤਾ ਦੇ ਨਾਲ ਰਿਲੇਸ਼ਨਸ਼ਿਪ ‘ਚ ਹੈ, ਅਤੇ ਉਸ ਦੇ ਪਤੀ ਨਿਖਿਲ ਜੈਨ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਇਹ ਬੱਚਾ ਉਸ ਦਾ ਨਹੀਂ।
ਹੁਣ ਅਦਾਕਾਰਾ ਨੇ ਆਪਣੇ ਬੱਚੇ ਦੇ ਅਸਲੀ ਪਿਤਾ ਦਾ ਨਾਂ ਦੱਸਣ ਤੋਂ ਵੀ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਸਿੰਗਲ ਮਦਰ ਹੀ ਬਣੀ ਰਹੇਗੀ। ਨੁਸਰਤ ਦੇ ਸਿੰਗਲ ਮਦਰ ਬਣੇ ਰਹਿਣ ਦੇ ਫ਼ੈਸਲੇ ਦਾ ਕੋਲਕਾਤਾ ਦੀਆਂ ਕਈ ਸਿੰਗਲ ਮਦਰਜ਼ ਨੇ ਸਵਾਗਤ ਕੀਤਾ ਹੈ।
ਦੱਸ ਦੇਈਏ ਕਿ ਨੁਸਰਤ ਦੇ ਪਤੀ ਨਿਖਿਲ ਜੈਨ ਨੇ ਪਹਿਲਾਂ ਹੀ ਇਸ ਬੱਚੇ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਨੁਸਰਤ 2020 ‘ਚ ਹੀ ਨਿਖਿਲ ਨੂੰ ਛੱਡ ਕੇ ਵੱਖ ਰਹਿ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਅਦਾਕਾਰਾ ਦੇ ਇਸ ਬੱਚੇ ਦੇ ਪਿਤਾ ਯਸ਼ ਦਾਸ ਗੁਪਤਾ ਹੋ ਸਕਦੈ ਕਿਉਂਕਿ ਡਲਿਵਰੀ ਦੇ ਸਮੇਂ ਉਹ ਹਸਪਤਾਲ ‘ਚ ਮੌਜੂਦ ਸੀ। ਨੁਸਰਤ ਨੇ 2019 ‘ਚ ਤੁਰਕੀ ‘ਚ ਨਿਖਿਲ ਨਾਲ ਵਿਆਹ ਕੀਤਾ ਸੀ, ਅਤੇ ਕੁੱਝ ਸਮੇਂ ਬਾਅਦ ਹੀ ਉਸ ਤੋਂ ਵੱਖ ਹੋ ਗਈ ਸੀ।