ਲੰਡਨ – ਇੰਗਲੈਂਡ ਦੀ ਟੀਮ ਨੇ ਭਾਰਤ ਨੂੰ ਤੀਜੇ ਟੈੱਸਟ ਮੈਚ ‘ਚ ਹਰਾ ਦਿੱਤਾ ਹੈ ਅਤੇ ਪੰਜ ਮੈਚਾਂ ਦੀ ਸੀਰੀਜ਼ ‘ਚ 1-1 ਦੀ ਬਰਾਬਰੀ ‘ਤੇ ਹੈ। ਇੰਗਲੈਂਡ ਦੀ ਟੀਮ ਨੇ ਤੀਜੇ ਮੈਚ ‘ਚ ਭਾਰਤ ਨੂੰ ਕਰਾਰੀ ਹਾਰ ਦਿੱਤੀ। ਮੈਚ ਤੋਂ ਬਾਅਦ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਨੂੰ ਭਾਰਤੀ ਟੀਮ ਦੀ ਜਰਜ਼ੀ ਦਿੱਤੀ। ਇਸ ਦੀ ਜਾਣਕਾਰੀ ਖ਼ੁਦ ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕੌਮੈਂਟੇਟਰ ਮਾਈਕਲ ਵੌਅਨ ਨੇ ਦਿੱਤੀ ਹੈ। ਮਾਈਕਲ ਵੌਅਨ ਜਰਜ਼ੀ ਦੇਣ ਦੇ ਪਿੱਛੇ ਕਾਰਨ ਵੀ ਲੋਕਾਂ ਦੇ ਨਾਲ ਸ਼ੇਅਰ ਕੀਤਾ।
ਰਵਿੰਦਰ ਜਡੇਜਾ ਨੇ ਮਾਈਕਲ ਵੌਅਨ ਨੂੰ ਜੋ ਭਾਰਤੀ ਟੀਮ ਦੀ ਜਰਜ਼ੀ ਗਿਫ਼ਟ ਦੇ ਰੂਪ ‘ਚ ਦਿੱਤੀ ਹੈ ਉਸ ‘ਤੇ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਦੇ ਦਸਤਖਤ ਹਨ। ਇਸ ਜਰਜ਼ੀ ਦੇ ਮਿਲਣ ‘ਤੇ ਮਾਈਕਲ ਵੌਅਨ ਨੇ ਜਡੇਜਾ ਦਾ ਧੰਨਵਾਦ ਕੀਤਾ।
ਮਾਈਕਲ ਵੌਅਨ ਨੇ ਇਨਸਟਾਗ੍ਰੈਮ ‘ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ, ”ਧੰਨਵਾਦ, ਰਵਿੰਦਰ ਜਡੇਜਾ। ਅਸੀਂ ਤੁਹਾਡੇ ਵਧੀਆ ਕੰਮ ਤੋਂ ਚੈਰਿਟੀ ਲਈ ਬਹੁਤ ਪੈਸੇ ਇਕੱਠੇ ਕਰ ਸਕਦੇ ਹਾਂ।
ਰਵਿੰਦਰ ਜਡੇਜਾ ਇੰਗਲੈਂਡ ਵਿਰੁੱਧ ਟੈੱਸਟ ਸੀਰੀਜ਼ ਖੇਡ ਰਿਹਾ ਹੈ। ਤੀਜੇ ਟੈੱਸਟ ਮੈਚ ‘ਚ ਜਡੇਜਾ ਨੂੰ ਸੱਟ ਲੱਗ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਇਸ ਦੀ ਜਾਣਕਾਰੀ ਖ਼ੁਦ ਰਵਿੰਦਰ ਜਡੇਜਾ ਨੇ ਸੋਸ਼ਲ ਮੀਡੀਆ ‘ਤੇ ਫ਼ੋਟੋ ਸ਼ੇਅਰ ਕਰ ਕੇ ਦਿੱਤੀ। ਜਡੇਜਾ ਨੇ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਰਹਿਣ ਲਈ ਕੋਈ ਖਾਸ ਵਧੀਆ ਜਗ੍ਹਾ ਨਹੀਂ ਹੈ ਇਹ।
ਸੂਤਰਾਂ ਅਨੁਸਾਰ, ਚੌਥੇ ਅਤੇ ਪੰਜਵੇਂ ਟੈੱਸਟ ਮੈਚ ਲਈ ਜਡੇਜਾ ਦੀ ਜਗ੍ਹਾ ਰਵੀਚੰਦ੍ਰਨ ਅਸ਼ਵਿਨ ਲੈ ਸਕਦਾ ਹੈ।