ਬੌਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਇਨਸਟਾਗ੍ਰੈਮ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਇਨਸਟਾਗ੍ਰੈਮ ‘ਤੇ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਵੀ ਹਨ। ਅਦਾਕਾਰਾ ਇਸ ਤਸਵੀਰ-ਸ਼ੇਅਰਿੰਗ ਐਪ ‘ਤੇ 642 ਲੋਕਾਂ ਨੂੰ ਫ਼ੌਲੋ ਕਰਦੀ ਹੈ। ਉਸ ਦੀ ਫ਼ੌਲੋ ਲਿਸਟ ‘ਚ ਦੁਨੀਆਂ ਭਰ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹਨ। ਕੀ ਤੁਸੀਂ ਜਾਣਦੇ ਹੋ ਕਿ ਪ੍ਰਿਯੰਕਾ ਇਨਸਟਾਗ੍ਰੈਮ ‘ਤੇ ਆਪਣੇ ਕੁੱਝ ਬੌਲੀਵੁਡ ਸੁਪਰਸਟਾਰ ਦੋਸਤਾਂ ਨੂੰ ਫ਼ੌਲੋ ਨਹੀਂ ਕਰਦੀ। ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਐ … ਪ੍ਰਿਯੰਕਾ ਦੀ ਫ਼ੌਲੋ ਲਿਸਟ ‘ਚ ਜਿੱਥੇ ਇੱਕ ਪਾਸੇ ਅਮਿਤਾਭ ਬੱਚਨ, ਸਲਮਾਨ ਖ਼ਾਨ, ਦੀਪਿਕਾ ਪਾਦੁਕੋਣ, ਆਲੀਆ ਭੱਟ, ਕੈਟਰੀਨਾ ਕੈਫ਼ ਅਤੇ ਹੋਰ ਬਹੁਤ ਸਾਰੇ ਸਿਤਾਰੇ ਹਨ, ਦੂਜੇ ਪਾਸੇ PC ਉਸ ਦੇ ਕੁੱਝ ਸਹਿ-ਕਲਾਕਾਰਾਂ ਨੂੰ ਫ਼ੌਲੋ ਨਹੀਂ ਕਰਦੀ ਜਿਸ ‘ਚ ਸ਼ਾਹਰੁਖ਼ ਖ਼ਾਨ, ਸੰਜੇ ਦੱਤ ਅਤੇ ਅਜੇ ਦੇਵਗਨ ਦੇ ਨਾਂ ਸ਼ਾਮਿਲ ਹਨ।
ਜਦੋਂਕਿ ਪ੍ਰਿਯੰਕਾ ਨੇ ਆਪਣੇ ਕਰੀਅਰ ‘ਚ ਤਿੰਨਾਂ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ, ਅਦਾਕਾਰਾ ਨੇ ਡੌਨ ਫ਼ਿਲਮ ‘ਚ ਸ਼ਾਹਰੁਖ ਖ਼ਾਨ, ਬਲੈਕਮੇਲ ‘ਚ ਅਜੇ ਦੇਵਗਨ ਅਤੇ ਅਗਨੀਪਥ ‘ਚ ਸੰਜੇ ਦੱਤ ਨਾਲ ਅਭਿਨੈ ਕੀਤਾ ਸੀ। ਹਾਲਾਂਕਿ, ਅਜੇ ਤਕ ਇਹ ਖ਼ੁਲਾਸਾ ਨਹੀਂ ਹੋਇਆ ਕਿ ਪ੍ਰਿਯੰਕਾ ਚੋਪੜਾ ਦੀ ਇਨ੍ਹਾਂ ਤਿੰਨਾਂ ਸਿਤਾਰਿਆਂ ਨਾਲ ਕੋਈ ਲੜਾਈ ਹੈ ਜਾਂ ਉਹ ਇਸ ਨੂੰ ਆਮ ਨਹੀਂ ਮੰਨ ਰਹੀ ਕਿਉਂਕਿ ਕਿਹਾ ਜਾਂਦਾ ਹੈ ਕਿ ਪ੍ਰਿਯੰਕਾ ਅਤੇ ਸ਼ਾਹਰੁਖ ਖ਼ਾਨ ਵਿਚਕਾਰ ਜ਼ਬਰਦਸਤ ਬੌਂਡਿੰਗ ਸੀ।
ਇਸ ਦੌਰਾਨ ਕੰਮ ਦੇ ਮੋਰਚੇ ‘ਤੇ ਪ੍ਰਿਯੰਕਾ ਚੋਪੜਾ ਆਖ਼ਰੀ ਵਾਰ ਰਾਜਕੁਮਾਰ ਰਾਓ ਅਤੇ ਆਦਰਸ਼ ਗੌਰਵ ਨਾਲ ਦਾ ਵ੍ਹਾਈਟ ਟਾਈਗਰ ‘ਚ ਨਜ਼ਰ ਆਈ ਸੀ। ਫ਼ਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਦਾ ਚੰਗਾ ਹੁੰਗਾਰਾ ਮਿਲਿਆ। ਪ੍ਰਿਯੰਕਾ ਚੋਪੜਾ ਜਲਦ ਹੀ ਫ਼ਰਹਾਨ ਅਖ਼ਤਰ ਦੀ ਫ਼ਿਲਮ ਜੀ ਲੇ ਜ਼ਰਾ ‘ਚ ਨਜ਼ਰ ਆਵੇਗੀ ਜਿੱਥੇ ਉਹ ਪਹਿਲੀ ਵਾਰ ਆਲੀਆ ਭੱਟ ਅਤੇ ਕੈਟਰੀਨਾ ਕੈਫ਼ ਨਾਲ ਮੁੱਖ ਭੂਮਿਕਾਵਾਂ ‘ਚ ਨਜ਼ਰ ਆਵੇਗੀ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਜ਼ੋਆ ਅਖ਼ਤਰ ਦੀ ਫ਼ਿਲਮ ਜ਼ਿੰਦਗੀ ਨਾ ਮਿਲੇਗੀ ਦੋਬਾਰਾ ਵਰਗੀ ਇੱਕ ਰੋਡ ਟ੍ਰਿਪ ਫ਼ਿਲਮ ਹੋਵੇਗੀ, ਪਰ ਇਸ ਵਾਰ ਫ਼ਿਲਮ ‘ਚ ਸਿਰਫ਼ ਤਿੰਨ ਕੁੜੀਆਂ ਹੋਣਗੀਆਂ। ਜਦੋਂ ਤੋਂ ਫ਼ਿਲਮ ਦੀ ਘੋਸ਼ਣਾ ਹੋਈ ਹੈ, ਇਸ ਨੂੰ ਪ੍ਰਸ਼ੰਸਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ।