ਨਵੀਂ ਦਿੱਲੀ– ਉੱਤਰ ਪ੍ਰਦੇਸ਼ ਦੀ ਕਾਂਗਰਸ ਜਨਰਲ ਸਕੱਤਰ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਲਈ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਐੱਲ. ਪੀ. ਜੀ. ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਆਮ ਔਰਤਾਂ ਦਰਦ ’ਚ ਹਨ ਤੇ ਸਰਕਾਰ ਨੂੰ ਉਨ੍ਹਾਂ ਦੇ ਦਰਦ ਵੱਲ ਧਿਆਨ ਦੇਣਾ ਚਾਹੀਦਾ ਹੈ। ਪ੍ਰਿਯੰਕਾ ਨੇ ਕਿਹਾ, “ਮਹਿੰਗਾਈ ਵਧ ਰਹੀ ਹੈ। ਸਿਲੰਡਰ ਭਰਨ ਲਈ ਪੈਸੇ ਨਹੀਂ ਹਨ। ਕਾਰੋਬਾਰ ਬੰਦ ਹਨ। ਇਹ ਆਮ ਔਰਤਾਂ ਦਾ ਦੁੱਖ ਹੈ। ਅਸੀਂ ਉਨ੍ਹਾਂ ਦੇ ਦਰਦ ਬਾਰੇ ਕਦੋਂ ਗੱਲ ਕਰਾਂਗੇ? ਮਹਿੰਗਾਈ ਘਟਾਓ।’’
ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ’ਚ ਇੱਕ ਔਰਤ ਕਹਿ ਰਹੀ ਹੈ ਕਿ ਉਸਦੇ ਕੋਲ ਸਿਰਫ ਇੱਕ ਸਿਲੰਡਰ ਹੈ ਪਰ ਉਸ ਨੂੰ ਭਰਨ ਲਈ ਉਸਦੇ ਕੋਲ ਪੈਸੇ ਨਹੀਂ ਹਨ। ਚੁੱਲ੍ਹੇ ’ਤੇ ਪਕਾਉਣ ’ਤੇ ਕਿਹਾ ਜਾਂਦਾ ਹੈ ਕਿ ਪ੍ਰਦੂਸ਼ਣ ਵਧ ਰਿਹਾ ਹੈ। ਜੇਕਰ ਅਸੀਂ ਜਾਈਏ ਤਾਂ ਕਿੱਥੇ ਜਾਇਏ? ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਵਧ ਰਹੀਆਂ ਹਨ। ਇਸ ਪੋਸਟ ਦੇ ਨਾਲ ਉਨ੍ਹਾਂ ਨੇ ਇੱਕ ਨਾਅਰਾ ਵੀ ਲਿਖਿਆ ਹੈ, ‘ਮਹਿੰਗਾਈ ਦੀ ਮਾਰ ਬਸ ਕਰੋ ਹੁਣ ਭਾਜਪਾ ਦੀ ਸਰਕਾਰ। ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ 2021 ’ਚ ਰਸੋਈ ਗੈਸ ਦਾ ਸਿਲੰਡਰ 165 ਰੁਪਏ ਮਹਿੰਗਾ ਹੋ ਗਿਆ।