ਚੰਡੀਗੜ੍ਹ : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਦਫ਼ਤਰ ‘ਚ ਸਾਬਕਾ ਸੀਨੀਅਰ ਅਕਾਊਂਟੈਂਟ ਅਤੇ ਪ੍ਰਾਜੈਕਟ ਕੋ-ਆਰਡੀਨੇਟਰ ਮੈਨੇਜਰ ਫਾਈਨਾਂਸ ਅਕਾਊਂਟ ਨੇ 70 ਲੱਖ ਰੁਪਏ ਦਾ ਘਪਲਾ ਕਰ ਦਿੱਤਾ, ਜਿਸ ਮਗਰੋਂ ਪੁਲਸ ਨੇ ਉਕਤ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਦਾ ਖ਼ੁਲਾਸਾ ਦਫ਼ਤਰ ਦੇ ਬੈਂਕ ਅਕਾਊਂਟ ਦੀ ਸਟੇਟਮੈਂਟ ਤੋਂ ਹੋਇਆ। ਟੂਰਿਜ਼ਮ ਐਂਡ ਕਲਚਰ ਅਫੇਅਰਜ਼ ਪੰਜਾਬ ਦੇ ਡਾਇਰੈਕਟਰ ਆਈ. ਏ. ਐਸ. ਕੰਵਲਪ੍ਰੀਤ ਬਰਾੜ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ।
ਸੈਕਟਰ-39 ਥਾਣਾ ਪੁਲਸ ਨੇ ਸੀਨੀਅਰ ਅਕਾਊਂਟੈਂਟ ਸੈਕਟਰ-49 ਵਾਸੀ ਰਜਨੀ ਪਾਂਡੇ ਅਤੇ ਪ੍ਰਾਜੈਕਟ ਕੋ-ਆਰਡੀਨੇਟਰ ਮੈਨੇਜਰ ਫਾਈਨਾਂਸ ਅਕਾਊਂਟ ਐਸ. ਪੀ. ਸਿੰਘ ਢੀਂਡਸਾ ਖ਼ਿਲਾਫ਼ ਧੋਖਾਦੇਹੀ ਅਤੇ ਸਾਜਿਸ਼ ਰਚਣ ਦਾ ਮਾਮਲਾ ਦਰਜ ਕੀਤਾ ਹੈ।