ਫਰੀਦਕੋਟ : ਬੇਅਦਬੀ ਮਾਮਲੇ ‘ਚ ਐੱਸ.ਆਈ.ਟੀ ਵੱਲੋਂ ਦੂਜਾ ਚਲਾਨ ਵੀ ਪੇਸ਼ ਕੀਤਾ ਗਿਆ ਹੈ।ਇਹ ਚਲਾਨ ਐੱਫ.ਆਈ.ਆਰ. ਨੰ. 117 /15 ਪੀ.ਐੱਸ. ਬਾਜਾਖਾਨਾ ਨਾਲ ਸਬੰਧਤ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਰਟ ਕਲਾਸ (ਜੇ.ਐੱਮ.ਆਈ.ਸੀ.) ਫਰੀਦਕੋਟ ‘ਚ ਮੁਲਜ਼ਮ ਨੂੰ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਦੋਸ਼ੀ ਸੁਖਜਿੰਦਰ ਸਿੰਘ ਉਰਫ਼ ਸਨੀ ਕੰਡਾ ਵਲੋਂ ਹਾਈਕੋਰਟ ’ਚ ਦਾਇਰ ਪਟੀਸ਼ਨ ਦੇ ਚੱਲਦੇ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਸੀ ਪਰ ਕੱਲ੍ਹ ਹਾਈਕੋਰਟ ’ਚ ਸਨੀ ਕੰਡਾ ਦੀ ਪਟੀਸ਼ਨ ਖਾਰਿਜ਼ ਹੋਣ ਦੇ ਬਾਅਦ ਅੱਜ ਫਰੀਦਕੋਟ ਦੀ ਜੇ.ਐੱਮ.ਆਈ.ਸੀ. ਅਦਾਲਨਤ ’ਚ ਅੱਜ ਦੂਜਾ ਚਲਾਨ ਵੀ ਸਿੱਟ ਵਲੋਂ ਦਾਖ਼ਲ ਕਰ ਦਿੱਤਾ ਗਿਆ ਹੈ।