ਸ਼ੇਰਪੁਰ : ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ 30 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਮਾਲ ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਨਿਰਜੀਤ ਸਿੰਘ ਨੂੰ ਬੰਗਾ, ਦਿਲਪ੍ਰੀਤ ਸਿੰਘ ਨੂੰ ਐੱਸ.ਐੱਲ.ਏ. ਸੀ ਜਲੰਧਰ, ਵਿਜੈ ਕੁਮਾਰ ਨੂੰ ਨੂਰਮਹਿਲ, ਹਰਮਿੰਦਰ ਸਿੰਘ ਚੀਮਾ ਨੂੰ ਜਲੰਧਰ-1, ਇੰਦਰਜੀਤ ਕੌਰ ਨੂੰ ਨਾਇਬ ਤਹਿਸੀਲਦਾਰ ਰਿਕਵਰੀ ਅੰਮ੍ਰਿਤਸਰ, ਰਜਿੰਦਰ ਸਿੰਘ ਨੂੰ ਮਹਿਤਪੁਰ, ਕਰਮਜੋਤ ਸਿੰਘ ਅੰਡਰ ਟਰੇਨਿੰਗ ਤਹਿਸੀਲਦਾਰ ਨੂੰ ਸਮਰਾਲਾ, ਰਵਿੰਦਰ ਸਿੰਘ ਨੂੰ ਬਲਾਚੋਰ, ਜਸਵੀਰ ਕੌਰ ਨੂੰ ਰੋਪੜ, ਪਲਵਿੰਦਰ ਸਿੰਘ ਨੂੰ ਸਾਹਨੇਵਾਲ ਸਮੇਤ ਵਾਧੂ ਚਾਰਜ ਲੁਧਿਆਣਾ ਸੈਟਰਲ, ਅੰਜੂ ਬਾਲਾ ਨੂੰ ਦੋਦਾ, ਧਰਮਿੰਦਰ ਕੁਮਾਰ ਨੂੰ ਸ਼ਹੀਦ ਭਗਤ ਸਿੰਘ ਨਗਰ, ਕੁਲਵਰਨ ਸਿੰਘ ਨੂੰ ਸਟੇਟ ਪਟਵਾਰ ਟਰੇਨਿੰਗ ਸੈਟਰ ਜਲੰਧਰ ਲਗਾਇਆ ਗਿਆ ਹੈ।
ਇਸੇ ਤਰ੍ਹਾਂ ਬਲਜਿੰਦਰ ਸਿੰਘ ਨੂੰ ਗੁਰੂਹਰਸਹਾਏ, ਵਿਕਰਮ ਗੁੰਬਰ ਨੂੰ ਆਗਰੇਰੀਅਨ ਫਰੀਦਕੋਟ, ਬਲਦੇਵ ਸਿੰਘ ਨੂੰ ਵਾਧੂ ਚਾਰਜ ਫਾਜ਼ਿਲਕਾ, ਵਿਜੈ ਬਹਿਲ ਨੂੰ ਭੀਖੀ, ਰਣਵੀਰ ਸਿੰਘ ਨੂੰ ਜੈਤੋ, ਹੀਰਾਵੰਤੀ ਨੂੰ ਸਾਦਿਕ ਸਮੇਤ ਵਾਧੂ ਚਾਰਜ ਤਹਿਸੀਲਦਾਰ ਫਰੀਦਕੋਟ, ਤਨਵੀਰ ਕੌਰ ਤਹਿਸੀਲਦਾਰ ਅੰਡਰ ਟਰੇਨਿੰਗ ਨੂੰ ਆਗਰੇਰੀਅਨ ਬਠਿੰਡਾ, ਜਸਕਰਨ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅਰਜਨ ਸਿੰਘ ਗਰੇਵਾਲ ਨੂੰ ਆਗਰੇਰੀਅਨ ਮੋਹਾਲੀ, ਮਲੂਕ ਸਿੰਘ ਨੂੰ ਲੁਧਿਆਣਾ ਈਸਟ, ਹਰੀਸ਼ ਕੁਮਾਰ ਨੂੰ ਆਗਰੇਰੀਅਨ ਪਟਿਆਲਾ, ਗੁਰਵਿੰਦਰ ਸਿੰਘ ਨੂੰ ਲੱਖੇਵਾਲੀ, ਕੰਵਲਦੀਪ ਸਿੰਘ ਬਰਾੜ ਨੂੰ ਸੰਗਤ, ਅੰਮਿਤ ਕੁਮਾਰ ਨੂੰ ਵਾਧੂ ਚਾਰਜ ਸੁਨਾਮ, ਮਨਦੀਪ ਸਿੰਘ ਨੂੰ ਭਵਾਨੀਗੜ੍ਹ ਸਮੇਤ ਵਾਧੂ ਚਾਰਜ ਤਹਿਸੀਲਦਾਰ ਭਵਾਨੀਗੜ੍ਹ ਅਤੇ ਰਾਜੇਸ਼ ਆਹੂਜਾ ਨੂੰ ਆਗਰੇਰੀਅਨ ਬਰਨਾਲਾ ਵਿਖੇ ਨਿਯੁਕਤ ਕੀਤਾ ਗਿਆ ਹੈ।