ਕੁਝ ਲੋਕਾਂ ਨੂੰ ਪਿਆਰ ਕਰਨਾ ਸੌਖਾ ਨਹੀਂ ਹੁੰਦਾ ਜਾਂ ਉਹ ਇਸ ਨੂੰ ਇੱਕ ਮੁਸ਼ਕਿਲ ਕਾਰਜ ਬਣਾ ਦਿੰਦੇ ਨੇ। ਉਨ੍ਹਾਂ ਕੋਲ ਇੰਨੇ ਜ਼ਿਆਦਾ ਰੁਕਾਵਟੀ, ਹਿਫ਼ਾਜ਼ਤੀ ਅਤੇ ਆਤਮ-ਰੱਖਿਅਕ ਢੰਗ ਹੁੰਦੇ ਨੇ ਕਿ ਉਹ ਲਗਭਗ ਉਨ੍ਹਾਂ ਸਾਰਿਆਂ ਨੂੰ ਹੀ ਡਰਾ ਕੇ ਖ਼ੁਦ ਤੋਂ ਦੂਰ ਭਜਾ ਦਿੰਦੇ ਨੇ ਜਿਹੜੇ ਉਨ੍ਹਾਂ ਤਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਬਹੁਤ ਹੀ ਜ਼ਿਆਦਾ ਸਾਫ਼ਦਿਲ ਅਤੇ ਮਿਲਨਸਾਰ ਜਾਪਦੇ ਨੇ। ਇਹ ਤਾਂ ਜਦੋਂ ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹੋ ਕਿ ਤੁਸੀਂ ਇਹ ਦੇਖਣਾ ਸ਼ੁਰੂ ਕਰਦੇ ਹੋ ਕਿ ਉਨ੍ਹਾਂ ਦੇ ਅੰਦਰੂਨੀ ਭੈਅ ਕਿਵੇਂ ਉਨ੍ਹਾਂ ਨੂੰ ਭੈਅਭੀਤ ਕਰ ਰਹੇ ਨੇ। ਤੁਸੀਂ ਕਿਸੇ ਅਜਿਹੇ ਰਿਸ਼ਤੇ ਬਾਬਤ ਸੁਚੇਤ ਹੋ ਜਿਹੜਾ ਹੋਰ ਡੂੰਘੇਰਾ, ਮਜ਼ਬੂਤ ਅਤੇ ਵਧੇਰੇ ਅਰਥਪੂਰਨ ਹੋਣ ਦਾ ਹੱਕਦਾਰ ਹੈ। ਜੇਕਰ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਤਿਆਗੀ ਅਤੇ ਸੰਤੋਖੀ ਬਣਨ ਦੀ ਪੂਰੀ ਕੋਸ਼ਿਸ਼ ਕਰੋ।

ਇੱਕ ਚੰਗਾ ਖ਼ਿਆਲ ਕਦੋਂ ਇੱਕ ਮਾੜਾ ਵਿਚਾਰ ਬਣ ਜਾਂਦੈ? ਜਦੋਂ ਉਸ ਬਾਰੇ ਪੂਰੀ ਤਰ੍ਹਾਂ ਸੋਚਿਆ ਨਾ ਗਿਆ ਹੋਵੇ। ਜਦੋਂ ਉਸ ਉੱਪਰ ਅਮਲ ਕਰਨ ਦੀ ਇੱਛਾ ਇੰਨੀ ਪ੍ਰਬਲ ਅਤੇ ਜ਼ੋਰਦਾਰ ਬਣ ਜਾਵੇ ਕਿ ਸਾਰੇ ਸੰਭਾਵੀ ਨਤੀਜਿਆਂ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਜਾਂ ਜਦੋਂ ਉਸ ਦੀਆਂ ਕਮੀਆਂ-ਪੇਸ਼ੀਆਂ ਇੰਨਾ ਜ਼ਿਆਦਾ ਧਿਆਨ ਆਪਣੇ ਵੱਲ ਖਿੱਚ ਲੈਣ ਕਿ ਉਨ੍ਹਾਂ ਕਾਰਨ ਅਸੀਂ ਕਿਸੇ ਮੁਮਕਿਨ ਗੜਬੜ ਲਈ ਇੰਨੀਆਂ ਪੇਚੀਦਾ ਯੋਜਨਾਵਾਂ ਬਣਾ ਲਈਏ ਜਿਨ੍ਹਾਂ ‘ਤੇ ਖ਼ਰਚਾ ਇੰਨਾ ਭਾਰੀ ਹੋਵੇ ਜਾਂ ਉਸ ਨੂੰ ਨੇਪਰੇ ਚਾੜ੍ਹਨ ‘ਚ ਜ਼ੋਰ ਇੰਨਾ ਜ਼ਿਆਦਾ ਲੱਗਦਾ ਹੋਵੇ ਕਿ ਉਸ ‘ਚੋਂ ਨਿਕਲਣ ਵਾਲੇ ਸਾਰੇ ਸੰਭਾਵੀ ਫ਼ਾਇਦਿਆਂ ਨੂੰ ਹੀ ਉਹ ਨਕਾਰ ਦੇਵੇ। ਜੇਕਰ ਤੁਹਾਡੇ ਕੋਲ ਇਸ ਵਕਤ ਕੋਈ ਚੰਗਾ ਆਈਡੀਆ ਹੈ ਤਾਂ ਇੰਨੇ ਕੁ ਸਿਆਣੇ ਬਣਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਉਸ ਤੋਂ ਪੈਣ ਵਾਲੇ ਪ੍ਰਭਾਵਾਂ ਦਾ ਸੰਤੁਲਿਤ ਜਾਇਜ਼ਾ ਲੈ ਸਕੋ।

ਜਦੋਂ ਸਾਡੇ ਦਿਲ ‘ਚ ਦੂਸਰਿਆਂ ਲਈ ਪਿਆਰ ਹੋਵੇ, ਦੂਸਰੇ ਵੀ ਸਾਡੇ ਪ੍ਰਤੀ ਪ੍ਰੇਮ ਦਿਖਾਉਂਦੇ ਨੇ! ਇਹ ਕੁਦਰਤ ਦਾ ਨਿਯਮ ਹੈ। ਇਹ ਓਦੋਂ ਹੁੰਦੈ ਜਦੋਂ ਅਸੀਂ ਕਿਸੇ ਅਜਿਹੇ ਮੂਡ ਦਾ ਮੁਜ਼ਾਹਰਾ ਕਰਦੇ ਹਾਂ ਜਿਸ ਦਾ ਮੋੜਵਾਂ ਜਵਾਬ ਦੇਣ ਲਈ ਦੂਸਰੇ ਵੀ ਮਜਬੂਰ ਹੋ ਜਾਣ। ਇੰਝ ਹੀ, ਜਦੋਂ ਸਾਨੂੰ ਕਿਸੇ ਦੇ ਵਿਹਾਰ ‘ਚ ਹਮਲਾਵਰ ਤਬੀਅਤ ਦਾ ਅਹਿਸਾਸ ਹੋਵੇ ਤਾਂ ਸਾਡੇ ਲਈ ਆਪਣਾ ਪਾਰਾ ਤਾਂਹ ਚੜ੍ਹਨੋਂ ਰੋਕਣਾ ਮੁਸ਼ਕਿਲ ਹੋ ਜਾਂਦੈ। ਕੇਵਲ ਕੋਈ ਬਹੁਤ ਹੀ ਜ਼ਖ਼ਮੀ ਕਿਸਮ ਦਾ ਵਿਅਕਤੀ ਹੀ ਹੇਜ ਦਾ ਜਵਾਬ ਸੇਕ ਨਾਲ ਦਿੰਦੈ। ਕੇਵਲ ਕੋਈ ਖ਼ਾਸ ਵਿਅਕਤੀ ਗੁੱਸੇ ਅਤੇ ਗਿਲੇ ਦਾ ਸਵਾਗਤ ਗਰਮਜੋਸ਼ੀ ਅਤੇ ਹਮਦਰਦੀ ਨਾਲ ਕਰ ਸਕਦੈ। ਤੁਸੀਂ ਸਪੈਸ਼ਲ ਹੋ। ਇਸ ਵਕਤ ਆਤਮਿਕ ਪੱਖੋਂ ਫ਼ਰਾਖ਼ਦਿਲ ਅਤੇ ਦਿਲੋਂ ਵਿਸ਼ਵਾਸੀ ਬਣਨ ਦੀ ਹਿੰਮਤ ਦਿਖਾਓ। ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਓਗੇ ਕਿ ਬਦਲੇ ‘ਚ ਤੁਹਾਨੂੰ ਕੀ ਮਿਲਦੈ।

ਗੰਭੀਰ ਗ਼ਲਤੀਆਂ ਦਾ ਛੋਟੀਆਂ-ਮੋਟੀਆਂ ਭੁੱਲਾਂ ਉੱਪਰ ਘੱਟੋਘੱਟ ਇੱਕ ਫ਼ਾਇਦਾ ਹੁੰਦੈ। ਜਦੋਂ ਉਹ ਵਾਪਰਦੀਆਂ ਹਨ ਤਾਂ ਸਾਨੂੰ ਉਨ੍ਹਾਂ ਬਾਰੇ ਪਤਾ ਹੀ ਹੁੰਦੈ! ਜਦੋਂ ਮਸਲਿਆਂ ਨੂੰ ਛੁਪਾ ਦਿੱਤਾ ਜਾਵੇ, ਉਨ੍ਹਾਂ ਨੂੰ ਉਜਾਗਰ ਕਰਨ ‘ਚ ਸਾਨੂੰ ਬਹੁਤ ਜ਼ਿਆਦਾ ਸਮਾਂ ਲੱਗ ਸਕਦੈ। ਇਹ ਗੱਲ ਜੀਵਨ ਦੇ ਹਰ ਪੱਧਰ ‘ਤੇ ਸੱਚ ਹੈ। ਇਹ ਭਾਵਨਾਤਮਕ ਅਤੇ ਨਿੱਜੀ ਫ਼ੈਸਲਿਆਂ ਬਾਰੇ ਖ਼ਾਸ ਤੌਰ ‘ਤੇ ਸੱਚ ਹੈ। ਪਰ ਜਦੋਂ ਦੋ ਵਿਅਕਤੀਆਂ ਦੀ ਸਪੱਸ਼ਟ ਤੌਰ ‘ਤੇ ਨਾ ਬਣਦੀ ਹੋਵੇ, ਸਾਡੀ ਉਸ ਰਿਸ਼ਤੇ ਤੋਂ ਹੋਰ ਕੋਈ ਆਸ ਹੀ ਨਹੀਂ ਰਹਿ ਜਾਂਦੀ। ਤੁਹਾਡੇ ਸੰਸਾਰ ‘ਚ ਜਿਹੜਾ ਤਨਾਅ ਪੈਦਾ ਹੋਇਐ ਜਾਪਦੈ ਉਸ ਨੂੰ ਕਿਸ ਨੇ ਜਨਮ ਦਿੱਤੈ? ਤੁਹਾਨੂੰ ਹੁਣ ਉਸ ਬਾਰੇ ਪਤਾ ਚੱਲ ਰਿਹੈ, ਅਤੇ ਤੁਹਾਨੂੰ ਇਸ ਨਵੀਂ ਸਮਝ ਦਾ ਬਹੁਤ ਫ਼ਾਇਦਾ ਹੋਵੇਗਾ।

ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਕਿਸ ਉੱਪਰ ਵਿਸ਼ਵਾਸ ਕੀਤਾ ਜਾਵੇ, ਜਾਂ ਕਿਸ ਦੀ ਗੱਲ ਮੰਨੀ ਜਾਵੇ ਤਾਂ ਜੋ ਤੁਸੀਂ ਇੱਥੇ ਹੁਣ ਪੜ੍ਹਨ ਲੱਗੇ ਹੋ ਉਸ ‘ਤੇ ਯਕੀਨ ਕਰੋ ਅਤੇ ਉਸ ਵੱਲ ਧਿਆਨ ਦਿਓ। ਤੁਸੀਂ ਇੱਕ ਸ਼ਕਤੀਸ਼ਾਲੀ ਵਿਅਕਤੀ ਹੋ। ਤੁਸੀਂ ਪਿਆਰ, ਸ਼ਾਂਤੀ, ਚੈਨ ਅਤੇ ਇਨਾਮ ਦੇ ਹੱਕਦਾਰ ਹੋ। ਜੇਕਰ ਤੁਹਾਨੂੰ ਇਹ ਜਾਪਦਾ ਹੋਵੇ ਕਿ ਤੁਸੀਂ ਇਨ੍ਹਾਂ ਸ਼ੈਵਾਂ ਨੂੰ ਮਹਿਸੂਸ ਕਰਨ ਤੋਂ ਹਾਲ ਦੀ ਘੜੀ ਕੋਹਾਂ ਦੂਰ ਹੋ ਤਾਂ ਇਸ ਦਾ ਕਾਰਨ ਕੇਵਲ ਇਹ ਹੈ ਕਿ ਜਦੋਂ ਤਕ ਅਸੀਂ ਖ਼ੁਦ ਇਸ ਮਹਿਸੂਸ ਨਹੀਂ ਕਰ ਲੈਂਦੇ ਤਾਂ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਕਿ ਉਸ ਤਜਰਬੇ ਨੂੰ ਹਾਸਿਲ ਕਰਨ ਤੋਂ ਅਸੀਂ ਬਹੁਤ ਦੂਰ ਹਾਂ। ਕਿਨਾਰੇ ਨੂੰ ਲੱਭਦੇ-ਲੱਭਦੇ ਅਸੀਂ ਇੱਕ ਜਹਾਜ਼ੀ ਬੀਮਾਰ ਵਾਂਗ ਮਹਿਸੂਸ ਕਰਨ ਲੱਗ ਸਕਦੇ ਹਾਂ! ਪਰ ਜਿਹੜੀ ਸ਼ੈਅ ਤੁਹਾਡੇ ਦਿਲ ਨੂੰ ਸਭ ਤੋਂ ਵੱਧ ਚਾਹੀਦੀ ਹੈ, ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਕਿਤੇ ਵੱਧ ਉਸ ਦੇ ਲਾਗੇ ਹੋ!