ਦੇਸੀ ਘਿਓ ‘ਚ ਵਾਇਟਾਮਿਨ, ਕੈਲਸ਼ੀਅਮ, ਆਇਰਨ, ਫ਼ਾਈਬਰ, ਐਂਟੀ-ਔਕਸੀਡੈਂਟ, ਐਂਟੀ-ਏਜਿੰਗ, ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਨੂੰ ਸਰਦੀਆਂ ‘ਚ ਖ਼ਾਸ ਤੌਰ ‘ਤੇ ਸਬਜ਼ੀ, ਦਾਲ, ਪਰਾਂਠਿਆਂ ਜਾਂ ਮਿੱਠੇ ‘ਚ ਮਿਲਾ ਕੇ ਖਾਧਾ ਜਾਂਦਾ ਹੈ। ਇਹ ਖਾਣੇ ਦੇ ਸੁਆਦ ਨੂੰ ਦੁੱਗਣਾ ਕਰਨ ਦੇ ਨਾਲ ਸਿਹਤ ਨੂੰ ਵੀ ਦਰੁੱਸਤ ਬਣਾਉਣ ‘ਚ ਮਦਦ ਕਰਦਾ ਹੈ। ਇਸ ‘ਚ ਫ਼ੈਟ ਜ਼ਿਆਦਾ ਹੋਣ ਨਾਲ ਸ਼ਰੀਰ ਨੂੰ ਸਹੀ ਭਾਰ ਮਿਲਣ ਕਾਰਨ ਇਮਿਊਨਿਟੀ ਬੂਸਟ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਬੀਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਦਿਲ ਅਤੇ ਦਿਮਾਗ਼ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ। ਚਲੋ ਜਾਣਦੇ ਹਾਂ ਕਿ ਇਸ ਦੀ ਵਰਤੋਂ ਨਾਲ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ …
ਦਿਲ ਨੂੰ ਰੱਖੇ ਸਿਹਤਮੰਦ – ਇਸ ਦੀ ਵਰਤੋਂ ਨਾਲ ਅੰਤੜੀਆਂ ਅਤੇ ਖ਼ੂਨ ‘ਚ ਮੌਜੂਦ ਖ਼ਰਾਬ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਨਾਲ ਹੀ ਹਾਰਟ ਬਲੌਕੇਜ ਤੋਂ ਬਚਾਅ ਰਹਿੰਦਾ ਹੈ। ਅਜਿਹੇ ‘ਚ ਦਿਲ ਸਿਹਤਮੰਦ ਰਹਿਣ ਦੇ ਨਾਲ ਇਸ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
ਇਮਿਊਨਿਟੀ ਵਧਾਏ – ਇਸ ਦੀ ਵਰਤੋਂ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨਾਲ ਮਟੈਬਲੀਜ਼ਮ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ‘ਚ ਇਨਫ਼ੈਕਸ਼ਨ ਜਾਂ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਮਾਈਗ੍ਰੇਨ ‘ਚ ਫ਼ਾਇਦੇਮੰਦ – ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਘਿਓ ਦੀਆਂ 2-3 ਬੂੰਦਾਂ ਨੱਕ ‘ਚ ਪਾਉਣੀਆਂ ਚਾਹੀਦੀਆਂ ਹਨ। ਇਸ ਨਾਲ ਮਾਈਗ੍ਰੇਨ ਦਰਦ ਦੂਰ ਕਰਨ ‘ਚ ਮਦਦ ਮਿਲਦੀ ਹੈ।
ਭਾਰ ਨੂੰ ਰੱਖੇ ਸਹੀ – ਇਸ ‘ਚ ਫ਼ੈਟ ਜ਼ਿਆਦਾ ਮਾਤਰਾ ‘ਚ ਪਾਈ ਜਾਂਦੀ ਹੈ। ਅਜਿਹੇ ‘ਚ ਦੁਬਲੇ ਪਤਲੇ ਲੋਕਾਂ ਨੂੰ ਸਹੀ ਭਾਰ ਪਾਉਣ ਲਈ ਘਿਓ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰਨਾ ਬਿਹਤਰ ਔਪਸ਼ਨ ਹੈ।
ਮਜ਼ਬੂਤ ਹੱਡੀਆਂ – ਵਾਇਟਾਮਿਨ-ਕੇ, ਕੈਲਸ਼ੀਅਮ ਨਾਲ ਭਰਪੂਰ ਘਿਓ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਦਿਵਾਉਣ ਦਾ ਕੰਮ ਕਰਦਾ ਹੈ। ਨਾਲ ਹੀ ਥਕਾਵਟ, ਕਮਜ਼ੋਰੀ ਦੂਰ ਹੋ ਕੇ ਦਿਨ ਭਰ ਸ਼ਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ।
ਕਬਜ਼ ਤੋਂ ਦਿਵਾਏ ਰਾਹਤ – ਦੁੱਧ ‘ਚ ਇੱਕ ਚੱਮਚ ਦੇਸੀ ਘਿਓ ਮਿਲਾ ਕੇ ਪੀਓ। ਇਸ ਨਾਲ ਕਬਜ਼ ਦੀ ਪਰੇਸ਼ਾਨੀ ਦੂਰ ਹੋ ਕੇ ਪਾਚਨਤੰਤਰ ਮਜ਼ਬੂਤ ਕਰਨ ‘ਚ ਮਦਦ ਮਿਲਦੀ ਹੈ। ਨਾਲ ਹੀ ਐਸੀਡਿਟੀ ਅਤੇ ਢਿੱਡ ‘ਚ ਭਾਰੇਪਨ ਅਤੇ ਦਰਦ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਜ਼ਖਮ ਕਰੇ ਠੀਕ – ਚਮੜੀ ਦੀ ਜਲਨ ਅਤੇ ਪ੍ਰਭਾਵਿਤ ਥਾਂ ‘ਤੇ ਤੁਰੰਤ ਘਿਓ ਲਗਾਓ। ਇਸ ਨਾਲ ਜਲਨ ਅਤੇ ਦਰਦ ਘੱਟ ਹੋਣ ਦੇ ਨਾਲ ਪ੍ਰਭਾਵਿਤ ਥਾਂ ਫ਼ੁੱਲਣ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ। ਨਾਲ ਹੀ ਇਸ ਨੂੰ ਲਗਾਤਾਰ ਲਗਾਉਣ ਨਾਲ ਹੌਲੀ-ਹੌਲੀ ਜਲਨ ਅਤੇ ਚਮੜੀ ‘ਤੇ ਪਏ ਦਾਗ਼-ਧੱਬੇ ਦੂਰ ਕਰਨ ‘ਚ ਮਦਦ ਮਿਲਦੀ ਹੈ।
ਸਕਿਨ ਕਰੇਗੀ ਗਲੋਅ – ਐਂਟੀ-ਔਕਸੀਡੈਂਟ, ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਘਿਓ ਸਕਿਨ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਮਿਲਣ ਦੇ ਨਾਲ ਸਾਫ਼, ਨਿਖਰੀ, ਮੁਲਾਇਮ ਅਤੇ ਚਮਕਦਾਰ ਸਕਿਨ ਮਿਲਦੀ ਹੈ। ਇਸ ਨੂੰ ਖਾਣੇ ਤੋਂ ਇਲਾਵਾ ਮੋਔਇਸਚਰਾਈਜ਼ਰ ਦੇ ਰੂਪ ‘ਚ ਵੀ ਵਰਤੋਂ ਕੀਤੀ ਜਾ ਸਕਦੀ ਹੈ।