ਗ੍ਰੀਨ ਟੀ ਦੇ ਫ਼ਾਇਦੇ ਤੋਂ ਹਰ ਕੋਈ ਜਾਣੂ ਹੈ। ਇਸ ਦੀ ਵਰਤੋਂ ਨਾਲ ਨਾ ਸਿਰਫ਼ ਵਜ਼ਨ ਘਟਾਉਣ ‘ਚ ਮਦਦ ਮਿਲਦੀ ਹੈ ਬਲਕਿ ਦਿਲ ਦੇ ਰੋਗ ਦਾ ਖ਼ਤਰਾ ਤਕ ਘੱਟ ਹੋ ਸਕਦਾ ਹੈ। ਹੁਣ ਕੋਰੋਨਾ ਵਾਇਰਸ (ਕੋਵਿਡ-19) ਨਾਲ ਜੰਗ ‘ਚ ਵੀ ਇਹ ਅਹਿਮ ਸਾਬਿਤ ਹੋ ਸਕਦੀ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਗ੍ਰੀਨ ਟੀ ਦੀ ਵਰਤੋਂ ਨਾਲ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ‘ਚ ਮਦਦ ਮਿਲ ਸਕਦੀ ਹੈ।
ਇਕ ਅਧਿਐਨ ਮੁਤਾਬਿਕ ਕੋਰੋਨਾ ਨਾਲ ਨਜਿੱਠਣ ‘ਚ ਗ੍ਰੀਨ ਟੀ ਮਦਦਗਾਰ ਹੋ ਸਕਦੀ ਹੈ। ਅਸਲ ‘ਚ ਗ੍ਰੀਨ ਟੀ ‘ਚ ਗੈਲੋਕੈਟੇਚਿਨ ਨਾਂ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਹੈ। ਇਸ ਕੰਪਾਊਂਡ ਦੀ ਮਦਦ ਨਾਲ ਇਕ ਅਜਿਹੀ ਦਵਾਈ ਵਿਕਸਿਤ ਹੋ ਸਕਦੀ ਹੈ ਜਿਹੜੀ ਕੋਰੋਨਾ ਦਾ ਕਾਰਨ ਬਣਨ ਵਾਲੇ ਸਾਰਸ-ਕੋਵ-2 ਵਾਇਰਸ ਨਾਲ ਮੁਕਾਬਲਾ ਕਰ ਸਕਦੀ ਹੈ। ਬਰਤਾਨੀਆ ਦੀ ਸਵਾਨਸੀ ਯੂਨੀਵਰਸਿਟੀ ਦੇ ਖੋਜਕਰਤਾ ਇਸ ਗੱਲ ਨੂੰ ਪਰਖ ਰਹੇ ਹਨ ਕਿ ਗਰੀਨ ਟੀ ਜ਼ਰੀਏ ਇਸ ਵਾਇਰਸ ਨਾਲ ਨਜਿੱਠਣ ‘ਚ ਸਮਰੱਥ ਦਵਾਈ ਕਿਵੇਂ ਵਿਕਸਿਤ ਕੀਤੀ ਜਾ ਸਕਦੀ ਹੈ।
ਅਧਿਐਨ ਨਾਲ ਜੁੜੇ ਡਾ. ਨੇ ਕਿਹਾ ਕਿ ਸਾਡੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਗ੍ਰੀਨ ਟੀ ‘ਚ ਪਾਏ ਜਾਣ ਵਾਲਾ ਇੱਕ ਕੰਪਾਊਂਡ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰ ਸਕਦਾ ਹੈ। ਸਵਾਨਸੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਸੁਰੇਸ਼ ਨੇ ਕਿਹਾ ਕਿ ਹਾਲੇ ਇਹ ਖੋਜ ਸ਼ੁਰੂਆਤੀ ਦੌਰ ‘ਚ ਹੈ। ਇਸ ‘ਚ ਹਾਲੇ ਲੰਬਾ ਸਮਾਂ ਲੱਗੇਗਾ ਪਰ ਗ੍ਰੀਨ ਟੀ ਦੇ ਗੈਲੋਕੈਟੇਚਿਨ ਕੰਪਾਊਂਡ ਨਾਲ ਭਰਪੂਰ ਸੰਭਾਵਨਾ ਦਿਸੀ ਹੈ। ਇਸ ਅਧਿਐਨ ਨਾਲ ਜੁੜੇ ਪ੍ਰੋਫ਼ੈਸਰ ਐਂਡ੍ਰਿਊ ਮੌਰਿਸ ਨੇ ਕਿਹਾ ਕਿ ਇਸ ਉਤਸ਼ਾਹਜਨਕ ਖੋਜ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਫ਼ੈਕਟਿਡ ਰੋਗਾਂ ਖ਼ਿਲਾਫ਼ ਕੁਦਰਤੀ ਉਤਪਾਦ ਹੁਣ ਵੀ ਅਹਿਮ ਵਸੀਲਾ ਹੈ।