ਰਿਆਜਾਨ : ਰੂਸ ਦੇ ਮੱਧਵਰਤੀ ਸ਼ਹਿਰ ਰਿਆਜਾਨ ਵਿਚ ਸੇਮਾਸ਼ਕੋ ਹਸਪਤਾਲ ਦੇ ਆਈ.ਸੀ.ਯੂ. ਵਿਚ ਬੁੱਧਵਾਰ ਤੜਕੇ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਝੁਲਸ ਗਏ।
ਖੇਤਰੀ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰਿਆਜਾਨ ਖੇਤਰੀ ਐਮਰਜੈਂਸੀ ਸਥਿਤੀਆਂ ਦੇ ਮੰਤਰਾਲਾ ਮੁਤਾਬਕ ਤੜਕੇ 3:36 ’ਤੇ ਸੇਮਾਸ਼ਕੋ ਹਸਪਤਾਲ ਵਿਚ ਅੱਗ ਲੱਗ ਗਈ। ਇਸ ਭਿਆਲਕ ਅੱਗ ਦੀ ਲਪੇਟ ਵਿਚ ਆ ਕੇ 2 ਲੋਕ ਹਸਪਤਾਲ ਦੇ ਅੰਦਰ ਅਤੇ 1 ਵਿਅਕਤੀ ਦੀ ਐਂਬੂਲੈਂਸ ਵਿਚ ਮੌਤ ਹੋ ਗਈ। ਹਾਦਸੇ ਵਿਚ 11 ਲੋਕ ਝੁਲਸ ਗਏ ਹਨ, ਜਿਨ੍ਹਾਂ ਵਿਚੋਂ ਕੁੱਝ ਹੀ ਹਾਲਤ ਗੰਭੀਰ ਹੈ।