ਨਵੀਂ ਦਿੱਲੀ- ਦਿੱਲੀ ‘ਚ ਅੱਜ ਯਾਨੀ ਸੋਮਵਾਰ ਨੂੰ ਅਨਲੌਕ ਦੀ ਸ਼ੁਰੂਆਤ ਦੇ ਨਾਲ ਹੀ ਵਿਸ਼ੇਸ਼ ਮੁਹਿੰਮ ‘ਜਿੱਥੇ ਵੋਟ, ਉੱਥੇ ਵੈਕਸੀਨੇਸ਼ਨ’ ਸ਼ੁਰੂ ਹੋ ਰਹੀ ਹੈ। ਲੋਕ ਆਪਣੇ ਘਰ ਨੇੜੇ ਪੋਲਿੰਗ ਬੂਥ ‘ਤੇ ਵੈਕਸੀਨ ਲਗਵਾ ਸਕਣਗੇ। ਇਹ ਮੁਹਿੰਮ 45 ਤੋਂ ਉੱਪਰ ਵਾਲੇ ਲੋਕਾਂ ਲਈ ਹੈ। 45 ਤੋਂ ਉੱਪਰ ਦੇ 57 ਲੱਖ ਲੋਕ ਦਿੱਲੀ ‘ਚ ਹਨ। 27 ਲੱਖ ਲੋਕਾਂ ਨੂੰ ਪਹਿਲੀ ਖੁਰਾਕ ਲੱਗ ਚੁਕੀ ਹੈ। 30 ਲੱਖ ਲੋਕਾਂ ਨੂੰ ਲੱਗਣੀ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਲੋਕ ਵੈਕਸੀਨ ਲਈ ਅੱਗੇ ਨਹੀਂ ਆ ਰਹੇ ਹਨ। ਲੋਕਾਂ ਨੂੰ ਘਰ-ਘਰ ਜਾ ਕੇ ਕਿਹਾ ਜਾਵੇਗਾ ਕਿ ਜਿੱਥੇ ਵੋਟ ਪਾਉਣ ਜਾਂਦੇ ਹੋ, ਉੱਥੇ ਵੈਕਸੀਨ ਲੱਗੇਗੀ। ਅੱਜ ਤੋਂ ਦਿੱਲੀ ‘ਚ 70 ਵਾਰਡ ‘ਚ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਦਿੱਲੀ ‘ਚ 280 ਵਾਰਡ ਹਨ, ਹਰ ਹਫ਼ਤੇ 70-70 ਵਾਰਡ ‘ਚ ਮੁਹਿੰਮ ਚੱਲੇਗੀ।
ਇਸ ਦੌਰਾਨ ਬੂਥ ਲੇਵਲ ਅਫ਼ਸਰ (ਬੀ.ਐੱਲ.ਓ.) ਘਰ-ਘਰ ਜਾਣਗੇ ਅਤੇ ਸਲਾਟ ਦੇ ਕੇ ਜਾਣਗੇ। ਲੋਕਾਂ ਨੂੰ ਵੈਕਸੀਨ ਲਗਵਾਉਣ ਜਾਣਾ ਹੋਵੇਗਾ। ਜੋ ਲੋਕ ਨਹੀਂ ਜਾਣਗੇ, ਉਨ੍ਹਾਂ ਦੇ ਘਰ ਬੀ.ਐੱਲ.ਓ. ਦੁਬਾਰਾ ਜਾਣਗੇ। ਘਰਾਂ ਤੋਂ ਲੋਕਾਂ ਨੂੰ ਈ-ਰਿਕਸ਼ਾ ਤੋਂ ਉਨ੍ਹਾਂ ਦੇ ਵੈਕਸੀਨ ਸੈਂਟਰ ਤੱਕ ਲਿਆਉਣ ਅਤੇ ਲਿਜਾਉਣ ਲਈ ਪ੍ਰਸ਼ਾਸਨ ਵਲੋਂ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਕੇਜਰੀਵਾਲ ਨੇ ਦੱਸਿਆ ਕਿ 5 ਦਿਨ ਦੀ ਮੁਹਿੰਮ ਚੱਲੇ ਗੀਤਾਂ ਕਿ ਪੂਰਾ ਬੂਥ ਕਵਰ ਹੋ ਸਕੇ ਅਤੇ ਸਾਰੇ 45 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਵੈਕਸੀਨ ਲਗ ਸਕੇ। 4 ਹਫ਼ਤੇ ‘ਚ ਕਹਿ ਸਕਣਗੇ ਕਿ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਪਹਿਲੀ ਵੈਕਸੀਨ ਲੱਗ ਚੁੱਕੀ ਹੈ। ਫਿਰ 3 ਮਹੀਨੇ ਬਾਅਦ ਇਹੀ ਮੁਹਿੰਮ ਚਲਾਉਣਗੇ ਤਾਂ ਕਿ ਉਨ੍ਹਾਂ ਦੀ ਦੂਜੀ ਵੈਕਸੀਨ ਲੱਗ ਸਕੇ।