ਇਸਲਾਮਾਬਾਦ : ਜਦੋਂ ਵੀ ਅੱਤਵਾਦੀਆਂ ਨੂੰ ਵਿੱਤੀ ਮਦਦ ਪਹੁੰਚਾਉਣ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਦਾ ਨਾਮ ਜ਼ਰੂਰ ਆਉਂਦਾ ਹੈ। ਦੁਨੀਆ ਭਰ ਵਿਚ ਪਹਿਲਾ ਹੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਮਗਰੋਂ ਉੱਥੇ ਪਾਕਿਸਤਾਨ ਦਾ ਦਖਲ ਅਤੇ ਅੱਤਵਾਦ ਵੱਧ ਜਾਵੇਗਾ। ਅਜਿਹਾ ਹੋਣਾ ਸ਼ੁਰੂ ਵੀ ਹੋ ਗਿਆ ਹੈ। ਪਾਕਿਸਤਾਨ ਵਿਚ ਤਾਲਿਬਾਨ ਲਈ ਚੰਦਾ ਇਕੱਠਾ ਕਰਨ ਦਾ ਕੰਮ ਅਤੇ ਅੱਤਵਾਦੀਆਂ ਦੀ ਭਰਤੀ ਤੇਜ਼ ਹੋ ਗਈ ਹੈ।
ਡਾਇਚੇ ਵੇਲੇ ਦੀ ਇਕ ਰਿਪੋਰਟ ਮੁਤਾਬਕ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਵਿਚ ਵੱਧਦੀ ਹਿੰਸਾ ਉਸ ਨੂੰ ਵਾਪਸ 1990 ਦੀ ਸਥਿਤੀ ਵਿਚ ਪਹੁੰਚਾ ਸਕਦੀ ਹੈ ਜਦੋਂ ਤਾਲਿਬਾਨ ਦਾ ਸ਼ਾਸਨ ਸੀ ਅਤੇ ਹਜ਼ਾਰਾਂ ਪਾਕਿਸਤਾਨੀ ਅੱਤਵਾਦੀ ਉਸ ਵਿਚ ਸ਼ਾਮਲ ਹੋ ਗਏ ਸਨ। ਉਂਝ ਤਾਂ ਪਾਕਿਸਤਾਨ ਨੇ ਅਫਗਾਨ ਤਾਲਿਬਾਨ ‘ਤੇ ਪਾਬੰਦੀ ਲਗਾਈ ਹੋਈ ਹੈ ਪਰ ਕਈ ਕੱਟੜਪੰਥੀ ਸਮੂਹ ਅਤੇ ਧਾਰਮਿਕ ਨੇਤਾ ਤਾਲਿਬਾਨ ਨੂੰ ਸਮਰਥਨ ਕਰਦੇ ਦਿਸ ਰਹੇ ਹਨ। ਪੇਸ਼ਾਵਰ ਯੂਨੀਵਰਸਿਟੀ ਦੇ ਏਰੀਆ ਸਟੱਡੀ ਸੈਂਟਰ ਦੇ ਸਾਬਕਾ ਨਿਰਦੇਸ਼ਕ ਮੁਹੰਮਦ ਸਰਫਰਾਜ਼ ਖਾਨ ਕਹਿੰਦੇ ਹਨ,”ਇਹ ਲੋਕ ਸੋਸ਼ਲ ਮੀਡੀਆ ‘ਤੇ ਅਪੀਲ ਜ਼ਰੀਏ ਧਨ ਵੀ ਇਕੱਠਾ ਕਰ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਨੌਜਾਵਾਨਾਂ ਨੂੰ ਤਾਲਿਬਾਨ ਜੁਆਇਨ ਕਰਨ ਲਈ ਵੀ ਕਹਿ ਰਹੇ ਹਨ। ਇੰਨਾ ਸਭ ਹੋਣ ਦੇ ਬਾਵਜੂਦ ਇਮਰਾਨ ਖਾਨ ਦੀ ਸਰਕਾਰ ਅੱਖਾਂ ਬੰਦ ਕਰ ਬੈਠੀ ਹੋਈ ਹੈ।”
1 ਮਈ ਨੂੰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਸੈਨਿਕਾਂ ਦੀ ਵਾਪਸੀ ਸ਼ੁਰੂ ਕਰਨ ਦੇ ਬਾਅਦ ਤੋਂ ਅਫਗਾਨਿਸਤਾਨ ਵਿਚ ਸੰਘਰਸ਼ ਨਾਟਕੀ ਤੌਰ ‘ਤੇ ਵੱਧ ਗਿਆ ਹੈ। 11 ਸਤੰਬਰ ਤੱਕ ਇੱਥੋਂ ਅਮਰੀਕੀ ਸੈਨਿਕ ਪੂਰੀ ਤਰ੍ਹਾਂ ਵਾਪਸੀ ਕਰ ਲੈਣਗੇ। ਜਿਵੇਂ-ਜਿਵੇਂ ਇਹ ਸਮੇਂ ਸੀਮਾ ਨੇੜੇ ਆ ਰਹੀ ਹੈ ਉਵੇਂ-ਉਵੇਂ ਅੱਤਵਾਦੀ ਗੁੱਟਾਂ ਨੇ ਵੱਧ ਤੋਂ ਵੱਧ ਇਲਾਕਿਆਂ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਤੋਲੋ ਨਿਊਜ਼ ਮੁਤਾਬਕ ਅਫਗਾਨ ਸੁਰੱਖਿਆ ਬਲ ਫਿਲਹਾਲ 100 ਤੋਂ ਵੱਧ ਇਲਾਕਿਆਂ ਵਿਚ ਤਾਲਿਬਾਨ ਨਾਲ ਲੜ ਰਹੇ ਹਨ। ਇਸ ਸਾਲ ਦੇ ਸਿਰਫ 5 ਮਹੀਨਿਆਂ ਵਿਚ ਤਾਲਿਬਾਨ ਉਹਨਾਂ ‘ਤੇ 3500 ਤੋਂ ਵੱਧ ਹਮਲੇ ਕਰ ਚੁੱਕਾ ਹੈ। b