ਜਲੰਧਰ — ਜਲੰਧਰ ਜ਼ਿਲ੍ਹੇ ’ਚ ਕੋਰੋਨਾ ਨੂੰ ਲੈ ਕੇ ਥੋੜ੍ਹੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਜਿੱਥੇ ਜ਼ਿਲ੍ਹੇ ’ਚ ਕੋਰੋਨਾ ਨਾਲ 4 ਪੀੜਤਾਂ ਦੀ ਮੌਤ ਹੋਈ, ਉਥੇ ਹੀ 200 ਤੋਂ ਵੀ ਘੱਟ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਵੀ ਜਲੰਧਰ ’ਚ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਸ਼ਨੀਵਾਰ ਨੂੰ ਵੀ 255 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ 8 ਲੋਕ ਕੋਰੋਨਾ ਤੋਂ ਜੰਗ ਹਾਰ ਗਏ ਸਨ।
16 ਦਿਨਾਂ ’ਚ 35.54 ਫ਼ੀਸਦੀ ਘਟੇ ਐਕਟਿਵ ਮਰੀਜ਼
ਪਿਛਲੇ ਕੁਝ ਦਿਨਾਂ ਤੋਂ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘਟਣ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਵਿਵਚ 12 ਮਈ ਨੂੰ ਐਕਟਿਵ ਕੇਸਾਂ ਦੀ ਗਿਣਤੀ 5835 ਸੀ, ਜਿਹੜੀ ਕਿ ਹੁਣ 29 ਮਈ ਨੂੰ ਲਗਭਗ 35.54 ਫੀਸਦੀ ਘੱਟ ਕੇ 3761 ਰਹਿ ਗਈ ਹੈ।
4785 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 422 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ਨੀਵਾਰ 4785 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 422 ਹੋਰ ਰਿਕਵਰ ਹੋ ਗਏ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 7181 ਹੋਰ ਲੋਕਾਂ ਦੇ ਸੈਂਪਲ ਲਏ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1081455
ਨੈਗੇਟਿਵ ਆਏ-943963
ਪਾਜ਼ੇਟਿਵ ਆਏ-59649
ਡਿਸਚਾਰਜ ਹੋਏ-54521
ਮੌਤਾਂ ਹੋਈਆਂ-1367
ਐਕਟਿਵ ਕੇਸ-3761