ਲਖਨਊ— ਉੱਤਰ ਪ੍ਰਦੇਸ਼ ’ਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 1 ਜੂਨ ਤੋਂ 600 ਤੋਂ ਘੱਟ ਸਰਗਰਮ ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿਚ ਅਨਲੌਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਸਰਕਾਰ ਨੇ ਕੋਵਿਡ ਵਾਇਰਸ ਦੇ ਚੱਲਦੇ ਸੂਬੇ ’ਚ ਲਾਗੂ ਕੋਰੋਨਾ ਕਰਫਿਊ ’ਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਦੀ ਢਿੱਲ ਦਿੱਤੀ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤਾਵਾਰੀ ਬੰਦ ਰਹੇਗਾ। ਸੂਬਾ ਸਰਕਾਰ ਨੇ ਇਹ ਫ਼ੈਸਲਾ ਸੂਬੇ ਵਿਚ ਘੱਟ ਹੁੰਦੇ ਕੇਸਾਂ ਦਰਮਿਆਨ ਲਿਆ ਹੈ। ਹਾਲਾਂਕਿ ਨਾਈਟ ਕਰਫਿਊ ਅਤੇ ਵੀਕੈਂਡ ਤਾਲਾਬੰਦੀ ਜਾਰੀ ਰਹੇਗੀ। ਲਖਨਊ, ਮੁਰਾਦਾਬਾਦ, ਮੇਰਠ ਸਮੇਤ 20 ਸ਼ਹਿਰਾਂ ’ਚ ਫ਼ਿਲਹਾਲ ਕੋਈ ਛੋਟ ਨਹੀਂ ਮਿਲੇਗੀ, ਜਦਕਿ ਹੋਰ ਸ਼ਹਿਰਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਖੋਲ੍ਹਿਆ ਜਾਵੇਗਾ। ਵੀਕੈਂਡ ਤਾਲਾਬੰਦੀ ਨਾਲ 5 ਦਿਨ ਦੁਕਾਨਾਂ ਖੁੱਲ੍ਹਣਗੀਆਂ।
ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਪ੍ਰਦੇਸ਼ ’ਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਇਹ ਛੋਟ ਹਫ਼ਤੇ ਵਿਚ 5 ਦਿਨ ਹੋਵੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰਹੇਗੀ। ਇਸ ਤੋਂ ਇਲਾਵਾ ਨਿੱਜੀ ਕੰਪਨੀਆਂ ਦੇ ਦਫ਼ਤਰ ਖੋਲ੍ਹੇ ਜਾਣਗੇ ਪਰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਰਕਾਰੀ ਦਫ਼ਤਰਾਂ ਵਿਚ 50 ਫ਼ੀਸਦੀ ਹਾਜ਼ਰੀ ਨਾਲ ਖੁੱਲ੍ਹਣਗੇ ਅਤੇ ਉਸ ’ਚ 50 ਫ਼ੀਸਦੀ ਕਾਮੇ ਹੀ ਰਹਿਣਗੇ। ਮੰਡੀਆਂ ਖੁੱਲ੍ਹਣਗੀਆਂ ਪਰ ਕੋਵਿਡ-19 ਨਿਯਮਾਂ ਲਾਗੂ ਹੋਣਗੇ। ਦੁਕਾਨਾਂ ਅਤੇ ਬਜ਼ਾਰਾਂ ਨੂੰ 1 ਜੂਨ ਤੋਂ ਰਾਹਤ ਦਿੱਤੀ ਹੈ। ਸਕੂਲ-ਕਾਲਜ ਅਜੇ ਵੀ ਬੰਦ ਰਹਿਣਗੇ। ਰੈਸਟੋਰੈਂਟ ਲਈ ਹੋਮ ਡਿਲਿਵਰੀ ਦੀ ਸਿਰਫ਼ ਆਗਿਆ ਹੋਵੇਗੀ। ਧਾਰਮਿਕ ਸਥਾਨਾਂ ਦੇ ਅੰਦਰ ਇਕ ਵਿਚ 5 ਤੋਂ ਵੱਧ ਸ਼ਰਧਾਲੂ ਨਾ ਹੋਣ। ਕੋਚਿੰਗ ਸੰਸਥਾਨ, ਸਿਨੇਮਾ, ਜਿਮ, ਸਵਿਮਿੰਗ ਪੂਲ, ਕਲੱਬ ਅਤੇ ਸ਼ਾਪਿੰਗ ਮਾਲ ਪੂਰੀ ਤਰ੍ਹਾਂ ਬੰਦ ਰਹਿਣਗੇ।